ਨਵੀਂ ਦਿੱਲੀ | ਸੰਸਾਰਿਕ ਪੱਧਰ ‘ਤੇ ਮੰਦੀ ਦੀਆਂ ਸੰਭਾਵਨਾਵਾਂ ‘ਚ ਜ਼ਿਆਦਾ ਤੋਂ ਜ਼ਿਆਦਾ ਕੰਮਨੀਆਂ ਦੇ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਗਈ ਹੈ। ਲੇਅ ਆਫਸ ਡਾਟ ਐਫਵਾਈਆਈ ‘ਚ ਡਾਟਾ ਅਨੁਸਾਰ 2022 ‘ਚ ਹੁਣ ਤਕ 853 ਟੇਕ ਕੰਪਨੀਆਂ ਨੇ 137492 ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ ਤੇ ਅੱਗੇ ਇਹ ਗਿਣਤੀ ਹੋਰ ਵਧੇਗੀ।
ਡਾਟਾ ਅਨੁਸਾਰ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ 1388 ਟੇਕ ਕੰਪਨੀਆਂ ਨੇ 233483 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਪਰ 2022 ਦੇ ਟੇਕ ਖੇਤਰ ਨੇ ਸਭ ਤੋਂ ਜ਼ਿਆਦਾ ਛਾਂਟੀ ਕੀਤੀ ਹੈ। ਕ੍ਰੰਚਬੇਸ ਅਨੁਸਾਰ ਨਵੰਬਰ ਦੇ ਵਿਚ ਅੰਤ ਤਕ ਇਕੱਲੇ ਅਮਰੀਕਾ ‘ਚ 73 ਹਜ਼ਾਰ ਟੇਕ ਕਰਮਚਾਰੀਆਂ ਨੂੰ ਨੌਕਰੀ ਗੁਆਉਣੀ ਪਈ ਹੈ। ਇਸ ਦਾ ਪ੍ਰਮੁੱਖ ਕਾਰਨ ਮੇਟਾ, ਟਵਿਟਰ, ਸੇਲਸਫੋਰਸ, ਨੈੱਟਫਲਿਕਸ, ਸਿਸਕੋ, ਰੋਕੂ ਵਰਗੀਆਂ ਕੰਪਨੀਆਂ ਵਲੋਂ ਕੀਤੀ ਗਈ ਵੱਡੀ ਛਾਂਟੀ ਹੈ। ਰੋਬਿਨਹੁੱਡ, ਗਲੋਸੀਅਰ ਤੇ ਬੇਟਰ ਵਰਗੀਆਂ ਕੰਪਨੀਆਂ ਨੇ ਵੀ 2022 ‘ਚ ਕਰਮਚਾਰੀਆਂ ਦੀ ਗਿਣਤੀ ‘ਚ ਕਮੀ ਕੀਤੀ ਹੈ। ਐਮਾਜ਼ੋਨ ਤੇ ਪ੍ਰਸਨਲ ਕੰਪਿਊਟਰ ਨਿਰਮਾਤਾ ਕੰਪਨੀ HP ਵੀ ਕਰਮਚਾਰੀਆਂ ਦੀ ਛਾਂਟੀ ਕਰਨ ਵਾਲੀ ਕੰਪਨੀਆਂ ‘ਚ ਸ਼ਾਮਲ ਹੋ ਗਈ ਹੈ। ਦੋਵਾਂ ਕੰਪਨੀਆਂ ਨੇ 10 ਤੇ 6 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦੀ ਘੋਸ਼ਣਾ ਕਰ ਦਿੱਤੀ ਹੈ।