ਜਲੰਧਰ | ਸ਼ਹਿਰ ‘ਚ ਏਟੀਐਮ ਤੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ ‘ਚ ਪੁਲਿਸ ਨੇ 2 ਮਹਿਲਾਵਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਅਰੋਪੀਆਂ ਨੇ ਚੋਰੀ ਸੋਸ਼ਲ ਮੀਡੀਆ ਤੋਂ ਸਿੱਖੀ । 29 ਦਿਨਾਂ ‘ਚ ਹੀ 7 ਏਟੀਐਮ ਨੂੰ ਨਿਸ਼ਾਨਾ ਬਣਾਇਆ । ਇਨ੍ਹਾਂ ਪੰਜਾਂ ਅਰੋਪੀਆਂ ‘ਚੋਂ ਬਾਬੀ ਨੇ ਮੰਨਿਆ ਕਿ ਦੋਵੇਂ ਔਰਤਾਂ ਉਸ ਦੀਆਂ ਮੂੰਹ ਬੋਲੀਆਂ ਭੈਣਾਂ ਹਨ। ਕਈ ਦਿਨਾਂ ਤੋਂ ਏਟੀਐਮ ‘ਚੋਂ ਬੈਟਰੀਆਂ ਚੋਰੀ ਹੋਣ ਦੀਆਂ ਘਟਨਾਵਾਂ ਹੋ ਰਹੀਆਂ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਸਮੇਂ ਅਰੋਪੀ ਬਸਤੀ ਬਾਵਾ ਖੇਲ ਏਰੀਏ ‘ਚ ਮੌਜੂਦ ਹਨ। ਇਸ ਦੌਰਾਨ ਟਰੈਪ ਲਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਬਾਬੀ ਨੇ ਦੱਸਿਆ ਕਿ ਉਸਦਾ ਇਕ ਦੋਸਤ ਸਕਿਓਰਿਟੀ ਗਾਰਡ ਸੀ। ਉਸਨੇ ਮੰਨਿਆ ਕਿ ਉਹ ਪਿਛਲੇ 10 ਸਾਲਾਂ ਤੋਂ ਹੈਰੋਇਨ ਪੀਣ ਦੀ ਆਦੀ ਹੈ। ਅਰੋਪੀ ਹੁਣ ਤਕ 39 ਬੈਟਰੀਆਂ ਚੋਰੀ ਕਰ ਚੁੱਕੇ ਹਨ। ਸਭ ਖਿਲਾਫ ਸ਼ਹਿਰ ‘ਚ 7 ਮਾਮਲੇ ਦਰਜ ਹਨ।
ਇਨ੍ਹਾਂ ਏਟੀਐਮ ‘ਚੋਂ ਕੀਤੀ ਸੀ ਚੋਰੀ
19 ਮਾਰਚ- ਚਿਕ-ਚਿਕ ਹਾਊਸ ਮਾਡਲ ਹਾਊਸ ਕੋਲ ਬੈਂਕ ਆਫ ਬੜੋਦਾ ਦੇ ਏਟੀਐਮ ਤੋਂ 6 ਬੈਟਰੀਆਂ
9 ਅਪ੍ਰੈਲ- ਬਸਤੀ ਸ਼ੇਖ ਪੀਐਨਬੀ ਦੇ ਏਟੀਐਮ ‘ਚੋਂ 2 ਬੈਟਰੀਆਂ
11 ਅਪ੍ਰੈਲ- ਬਸਤੀ ਨੌਂ ‘ਚ ਯੂਕੋ ਬੈਂਕ ਦੇ ਏਟੀਐਮ ‘ਚੋਂ 6 ਬੈਟਰੀਆਂ
12 ਅਪ੍ਰੈਲ- ਬਸਤੀ ਅੱਡਾ ਗੁਜ਼ਾਂ ਦੇ ਐਸਬੀਆਈ ਦੇ ਏਟੀਐਮ ‘ਚੋਂ 6 ਬੈਟਰੀਆਂ
13 ਅਪ੍ਰੈਲ-ਬਾਰਾਦਰੀ ਤੋਂ ਐਸਬੀਆਈ ਦੇ ਏਟੀਐਮ ‘ਚੋਂ 8 ਬੈਟਰੀਆਂ
16 ਅਪ੍ਰੈਲ-ਕਪੂਰਥਲਾ ਚੌਕ ਦੇ ਪੀਐਨਬੀ ਤੋਂ 8, ਬਸਤੀ ਸ਼ੇਖ ਐਸਬੀਆਈ ਤੋਂ 3 ਬੈਟਰੀਆਂ