ਗਾਜੀਪੁਰ : ਪਰਿਵਾਰਕ ਵਿਵਾਦ ਦੇ ਚੱਲਦਿਆਂ ਮਾਂ ਨੇ 3 ਮਾਸੂਮ ਬੱਚਿਆਂ ਨੂੰ ਚਾਹ ’ਚ ਦਿੱਤਾ ਜ਼ਹਿਰ, ਇਕ ਦੀ ਮੌਤ, 2 ਦੀ ਹਾਲਤ ਗੰਭੀਰ

0
1024

ਗਾਜੀਪੁਰ। ਸੁਹਵਲ ਥਾਣਾ ਇਲਾਕੇ ਦੇ ਢਢਨੀ ਭਾਨਮਲ ਰਾਏ ਪਿੰਡ ਵਿਚ ਸੋਮਵਾਰ ਸਵੇਰੇ ਇਕ ਮਹਿਲਾ ਨੇ ਆਪਣੇ 3 ਬੱਚਿਆਂ ਨੂੰ ਚਾਹ ਵਿਚ ਪਾ ਕੇ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ, ਜਿਸ ਨਾਲ ਇਕ ਬੱਚੇ ਦੀ ਮੌਤ ਹੋ ਗਈ, ਜਦੋਂਕਿ 2 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਦਾ ਕਾਰਨ ਪਰਿਵਾਰਕ ਵਿਵਾਦ ਨੂੰ ਦੱਸਿਆ ਜਾ ਰਿਹਾ ਹੈ।

ਰੇਵਤੀਪੁਰ ਥਾਣਾ ਇਲਾਕੇ ਦੇ ਸਾਈਤ ਬੰਨ੍ਹ ਵਾਸੀ ਸੁਨੀਤਾ ਦੇਵੀ ਆਪਣੇ 2 ਪੁੱਤਰਾਂ ਬੱਬੀ ਉਰਫ ਹਿਮਾਂਸ਼ੂ (11), ਪ੍ਰਿਆਂਸ਼ੂ ਉਰਫ ਪਿਊਸ਼ (8) ਤੇ ਇਕ ਪੁੱਤਰੀ ਦਿਵਿਆਂਸ਼ੂ (7) ਨਾਲ ਰੱਖੜੀਆਂ ਵਾਲੇ ਦਿਨ ਆਪਣੇ ਮਾਪਿਆਂ ਦੇ ਪਿੰਡ ਢਢਨੀ ਭਾਨਮਲ ਰਾਏ ਆਈ ਹੋਈ ਸੀ। ਲਗਭਗ 2 ਦਿਨ ਪਹਿਲਾਂ ਮੋਬਾਈਲ ਉਤੇ ਪਤੀ ਬਾਲੇਸ਼ਵਰ ਯਾਦਵ ਤੇ ਦਿਓਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਕਾਰਨ ਉਹ ਕਾਫੀ ਨਾਰਾਜ਼ ਸੀ। ਇਸੇ ਗੱਲ ਨੂੰ ਲੈ ਕੇ ਸੁਨੀਤਾ ਯਾਦਵ ਨੇ ਆਪਣੇ ਦੋਵਾਂ ਪੁੱਤਰਾਂ ਬੱਬੀ ਉਰਫ ਹਿਮਾਂਸ਼ੂ ਤੇ ਪ੍ਰਿਆਂਸ਼ੂ ਦੇ ਨਾਲ ਹੀ ਪੁੱਤਰੀ ਦਿਵਿਆਂਸ਼ੂ ਨੂੰ ਚਾਹ ਵਿਚ ਪਾ ਕੇ ਜ਼ਹਿਰ ਦੇ ਦਿੱਤਾ।

ਤਿੰਨਾਂ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਉਨ੍ਹਾਂ ਨੂੰ ਇਲਾਜ ਲਈ ਜਿਲ੍ਹਾ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਪ੍ਰਿਆਂਸ਼ੂ ਉਰਫ ਪਿਊਸ਼ ਦੀ ਮੌਤ ਹੋ ਗਈ, ਜਦੋਂਕਿ ਵੱਡੇ ਪੁੱਤਰ ਬੱਬੂ ਉਰਫ ਹਿਮਾਂਸ਼ੂ ਤੇ ਪੁੱਤਰੀ ਦਿਵਿਆਂਸ਼ੂ ਦੀ ਹਾਲਤ ਗੰਭੀਰ ਹੋਣ ਉਤੇ ਡਾਕਟਰਾਂ ਨੇ ਉਨ੍ਹਾਂ ਨੂੰ ਵਾਰਾਣਸੀ ਦੇ ਬੀਐਚਯੂ ਰੈਫਰ ਕਰ ਦਿੱਤਾ।

ਇਸ ਸਬੰਧ ਵਿਚ ਥਾਣਾ ਮੁਖੀ ਤਾਰਾਵਤੀ ਯਾਦਵ ਨੇ ਦੱਸਿਆ ਕਿ ਆਰੋਪੀ ਮਹਿਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।