ਗਾਜ਼ੀ ਗੁੱਲਾ ਦੇ ਇਕ ਨੌਜਵਾਨ ਨੇ ਰੇਲਵੇਂ ਟ੍ਰੈਕ ‘ਤੇ ਚੜ੍ਹਾ ਦਿੱਤੀ ਕਾਰ, 1 ਘੰਟੇ ਬਾਅਦ ਰੇਲ ਸੇਵਾ ਹੋਈ ਬਹਾਲ

0
817

ਜਲੰਧਰ | ਸ਼ਹਿਰ ਤੋਂ ਇਕ ਦੀ ਖਬਰ ਸਾਹਮਣੇ ਆ ਰਹੀ ਹੈ। ਗਾਜ਼ੀ ਗੁੱਲਾ ਵਿਚ ਕਾਲੋਨੀ ਦਾ ਗੇਟ ਤੋੜ ਕੇ ਰੇਲਵੇਂ ਟ੍ਰੈਕ ਤੇ ਕਾਰ ਜਾ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਨੌਜਵਾਨ ਕਾਰ ਚਲਾ ਰਿਹਾ ਸੀ। ਕਾਰ ਦੀ ਰੇਸ ਜਿਆਦਾ ਹੋ ਗਈ ਤੇ ਰਫਤਾਰ ਵਧਣ ਕਾਰਨ ਕਾਰ ਕਾਲੋਨੀ ਦਾ ਗੇਟ ਤੋੜ ਕੇ ਰੇਲਵੇਂ ਟ੍ਰੈਕ ਤੇ ਜਾ ਪਹੁੰਚੀ।

ਕਮਲੇਸ਼ ਨਾਮ ਦੇ ਪ੍ਰਵਾਸੀ ਨੌਜਵਾਨ ਨੇ ਦੱਸਿਆ ਕੀ ਉਹ ਆਪਣੇ ਦੋਸਤ ਦੇ ਨਾਲ ਕਾਰ ਚਲਾ ਰਿਹਾ ਸੀ। ਜਦੋਂ ਉਸ ਨੇ ਕਾਰ ਦੀ ਰੇਸ ਵਧਾਈ ਤਾਂ ਕਾਰ ਓਵਰ ਕੰਟਰੋਲ ਹੋ ਕੇ ਕਾਲੋਨੀ ਦਾ ਗੇਟ ਤੋੜਦੀ ਹੋਈ ਰੇਲਵੇਂ ਟ੍ਰੈਕ ਤੇ ਜਾ ਪਹੁੰਚੀ ਤੇ ਉੱਥੇ ਜਾ ਕੇ ਬੰਦ ਹੋ ਗਈ। ਅਜਿਹਾ ਹੋਣ ਕਰਕੇ ਰੇਲਵੇਂ ਦੀ ਪਾਵਰਕਾਮ ਸੇਵਾ ਬੰਦ ਹੋਈ ਗਈ ਕੇ ਰੇਲ ਸੇਵਾ ਇਕ ਘੰਟਾ ਅੱਗੇ-ਪਿੱਛੇ ਹੋ ਗਈ। ਪੂਰੇ ਇਕ ਘੰਟੇ ਬਾਅਦ ਕਾਰ ਨੂੰ ਰੇਲਵੇਂ ਟ੍ਰੈਕ ਤੋਂ ਕੱਢਿਆ ਗਿਆ ਤੇ ਫਿਰ ਜਾ ਕੇ ਰੇਲ ਸੇਵਾ ਬਹਾਲ ਹੋਈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੇਲਵੇਂ ਦੇ ਅਧਿਕਾਰੀ ਦੇ ਆਦੇਸ਼ਾਂ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ  ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ ਹੈ। ਪਰ ਉਹਨਾਂ ਕਿਹਾ ਜਿਹੜੀ ਪਾਵਰਕਾਮ ਦਾ ਨੁਕਸਾਨ ਹੋਇਆ ਹੈ ਤੇ ਇਕ ਘੰਟਾ ਰੇਲ ਸੇਵਾ ਲੇਟ ਹੋਈ ਉਸ ਦਾ ਹਿਸਾਬ ਦੇਖਿਆ ਜਾਵੇਗਾ।