ਘੱਗਰ ਨੇ ਮਚਾਇਆ ਕਹਿਰ : ਪਟਿਆਲਾ ਤੇ ਸੰਗਰੂਰ ਦੇ ਕਈ ਇਲਾਕੇ ਪਾਣੀ ‘ਚ ਡੁੱਬੇ, ਕਈ ਨੈਸ਼ਨਲ ਹਾਈਵੇ ਵੀ ਹੋਏ ਬੰਦ

0
6031

ਪਟਿਆਲਾ| ਪਟਿਆਲਾ ਨੇੜਿਓਂ ਲੰਘਦੇ ਘੱਗਰ ਦਰਿਆ ਨੇ ਤਬਾਹੀ ਮਚਾ ਦਿੱਤੀ ਹੈ। ਘੱਗਰ ਵਿਚ ਪਾਣੀ ਦਾ ਲੈਵਲ ਵਧਣ ਨਾਲ ਪਟਿਆਲਾ ਤੇ ਸੰਗਰੂਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਹਨ।

ਸਾਰੇ ਪਾਸੇ ਹਾਹਾਕਾਰ ਮਚੀ ਪਈ ਹੈ। ਲੁਧਿਆਣਾ ਤੋਂ ਹਿਸਾਰ ਨੂੰ ਜਾਣ ਵਾਲਾ ਨੈਸ਼ਨਲ ਹਾਈਵੇ ਪਾਣੀ ਭਰਨ ਕਰਕੇ ਬੰਦ ਕਰ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਖਨੌਰੀ ਤੋਂ ਸੰਗਰੂਰ ਜਾਣ ਵਾਲੇ ਹਾਈਵੇ ਨੂੰ ਵੀ ਪਾਣੀ ਭਰਨ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਭਾਰੀ ਮੀਂਹ ਤੇ ਦਰਿਆਵਾਂ ਦੇ ਪਾਣੀ ਨੇ ਲੋਕਾਂ ਦਾ ਜਿਊਣੇ ਦੁੱਭਰ ਕਰ ਰੱਖਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ