ਨੰਗਲ ਦੀ ਫੈਕਟਰੀ ‘ਚ ਗੈਸ ਲੀਕ : 35 ਸਕੂਲੀ ਵਿਦਿਆਰਥੀ ਚਪੇਟ ‘ਚ, ਹਸਪਤਾਲ ਦਾਖਲ; ਪ੍ਰਸ਼ਾਸਨ ਨੇ ਇਲਾਕਾ ਕੀਤਾ ਸੀਲ

0
1291

ਰੋਪੜ| ਜ਼ਿਲ੍ਹੇ ਦੇ ਨੰਗਲ ਕਸਬੇ ਵਿੱਚ ਵੀਰਵਾਰ ਨੂੰ ਇੱਕ ਫੈਕਟਰੀ ਵਿੱਚੋਂ ਗੈਸ ਲੀਕ ਹੋ ਗਈ। ਜਿਸ ਕਾਰਨ ਪ੍ਰਾਈਵੇਟ ਸਕੂਲ ਦੇ 30 ਤੋਂ 35 ਛੋਟੇ ਬੱਚਿਆਂ ਸਮੇਤ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ। ਇਨ੍ਹਾਂ ਸਾਰਿਆਂ ਨੂੰ ਗਲੇ ‘ਚ ਦਰਦ ਅਤੇ ਸਿਰ ਦਰਦ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਸਾਵਧਾਨੀ ਦੇ ਤੌਰ ‘ਤੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਭੇਜਿਆ ਜਾ ਰਿਹਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਹੋਰ ਵਿਭਾਗਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਜਿਸ ਥਾਂ ‘ਤੇ ਗੈਸ ਲੀਕ ਹੋਈ, ਉੱਥੇ ਹਰ ਸਮੇਂ 300 ਤੋਂ 400 ਲੋਕ ਮੌਜੂਦ ਰਹਿੰਦੇ ਹਨ।