ਚੰਡੀਗੜ੍ਹ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਸੈਕਟਰ 29 ਵਿਚ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ‘ਚ 2 ਲੋਕ ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀ ਹੋਣ ਵਾਲੇ ਵਿਅਕਤੀ ਗੋਲਗੱਪੇ ਦਾ ਸਾਮਾਨ ਬਣਾ ਰਹੇ ਸਨ ਕਿ ਅਚਾਨਕ 5 ਕਿਲੋ ਦੇ ਛੋਟੇ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਦੌਰਾਨ ਉਸ ਵਿਚੋਂ ਗੈਸ ਲੀਕ ਹੋਣ ਲੱਗੀ, ਜਿਸ ਤੋਂ ਬਾਅਦ ਦੋਵੇਂ ਝੁਲਸ ਗਏ।
ਝੁਲਸਣ ਵਾਲਿਆਂ ਦੀ ਪਛਾਣ 25 ਸਾਲਾ ਸੁਨੀਲ ਵਜੋਂ ਹੋਈ ਹੈ ਤੇ ਦੂਜੇ ਵਿਅਕਤੀ ਦਾ ਨਾਂ ਅਮਰ ਸੀ, ਜਿਸ ਨੇ ਬਚਣ ਲਈ ਖਿੜਕੀ ਤੋਂ ਛਾਲ ਮਾਰ ਦਿੱਤੀ ਤੇ ਉਸ ਦੀ ਲੱਤ ’ਚ ਫਰੈਕਚਰ ਆ ਗਿਆ। ਸੂਚਨਾ ਮਿਲਦੇ ਹੀ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਘਟਨਾ ਸਵੇਰੇ ਦੀ ਦੱਸੀ ਜਾ ਰਹੀ ਹੈ।