ਜੇਲ੍ਹ ‘ਚ ਗੈਂਗਸਟਰ ਕਤਲ ਮਾਮਲਾ : ਗੋਇੰਦਵਾਲ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਮੁਅੱਤਲ

0
775

ਗੋਇੰਦਵਾਲ| ਜੇਲ੍ਹ ਗੈਂਗ ਵਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਗੋਇੰਦਵਾਲ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਦੀ ਇਨਕੁਆਇਰੀ ਖੋਲ੍ਹ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਬਦਮਾਸ਼ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਇਹ ਦੋਵੇਂ ਗੈਂਗਵਾਰ ਵਿੱਚ ਮਾਰੇ ਗਏ ਸਨ। ਉਸ ਦਾ ਕਤਲ ਲਾਰੈਂਸ ਗੈਂਗ ਨੇ ਜੇਲ੍ਹ ਵਿੱਚ ਕੀਤਾ ਸੀ।

ਪੁਲਿਸ ਨੇ ਲਾਰੈਂਸ ਗੈਂਗ ਦੇ 7 ਮੈਂਬਰਾਂ ਰਜਿੰਦਰ ਜੋਕਰ, ਮਲਕੀਤ ਮਾਮਾ ਕੀਟਾ, ਅਰਸ਼ਦ ਖਾਨ, ਮਨਪ੍ਰੀਤ ਭਾਊ, ਸਚਿਨ ਭਿਵਾਨੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।