ਤਰਨਤਾਰਨ| ਬੀਤੇ ਦਿਨੀਂ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪਿੰਡ ਦੀਨਪੁਰ ਵਿਖੇ ਮੌਜੂਦ ਇਕ ਰੈਡੀਮੇਡ ਦੁਕਾਨ ਮਾਲਕ ਗੁਰਜੰਟ ਸਿੰਘ ਉਰਫ ਜੰਟਾ ਨੂੰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਲੰਡਾ ਨੇ ਲਈ ਹੈ। ਪੋਸਟ ਗੈਂਗਸਟਰ ਨੇ ਲਿਖਿਆ ਕਿ ਜੰਟਾ ਪੁਲਸ ਦਾ ਦਲਾਲ ਬਣ ਗਿਆ ਸੀ । ਇਸ ਕੋਲੋਂ ਫਿਰੌਤੀ ਵੀ ਮੰਗੀ ਸੀ ਪਰ ਕਿਸੇ ਯਾਰ ਦੋਸਤ ਦੇ ਕਹਿਣ ਤੇ ਬਿਨਾਂ ਪੈਸਿਆਂ ਤੋਂ ਛਡਿਆ ਸੀ । ਹੁਣ ਇਹ ਪੁਲਸ ਦਾ ਦਲਾਲ ਬਣ ਗਿਆ। ਪੁਲਸ ਦਾ ਕੋਈ ਵੀ ਦਲਾਲ ਛੱਡਿਆ ਜਾਵੇਗਾ । ਪੋਸਟ ਵਿਚ ਗੈਂਗਸਟਰ ਨੇ ਪੁਲਸ ਨੂੰ ਵੀ ਧਮਕੀ ਦਿੱਤੀ ਕਿ ਜੇ ਸਾਡੇ ਘਰਦਿਆਂ ਨੂੰ ਪਰੇਸ਼ਾਨ ਕੀਤਾ ਤਾਂ ਅਸੀਂ ਤੁਹਾਡੇ ਘਰ ਜਾਵਾਂਗੇ
ਤੁਹਾਨੂੰ ਦਸ ਦਈਏ ਕਿ ਤਰਨ ਤਾਰਨ ਪੁਲਿਸ ਨੇ ਗੋਲੀ ਮਾਰ ਕੇ ਕਤਲ ਕੀਤੇ ਗਏ ਕੱਪੜਾ ਵਪਾਰੀ ਗੁਰਜੰਟ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਪੁਲਿਸ ਨੇ ਜਿਨ੍ਹਾਂ 4 ਮੁਲਜ਼ਮਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ ਉਨ੍ਹਾਂ ਵਿੱਚ ਗੈਂਗਸਟਰ ਲਖਬੀਰ ਲੰਡਾ, ਅਰਸ਼ਦੀਪ ਸਿੰਘ ਉਰਫ ਬੱਤੀ ਅਤੇ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰ ਗੁਰਕੀਰਤ ਸਿੰਘ ਉਰਫ ਕੁੱਗੀ ਅਤੇ ਅਜਮੀਤ ਸਿੰਘ ਦੇ ਨਾਮ ਸ਼ਾਮਲ ਹਨ। ਗੈਂਗਸਟਰ ਅਰਸ਼ਦੀਪ ਸਿੰਘ ਬੱਤੀ ਗੁਰਜੰਟ ਸਿੰਘ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।ਅਰਸ਼ਦੀਪ ਬੱਤੀ ਨੂੰ ਹਰਿਆਣਾ ਪੁਲਿਸ ਨੇ ਏ.ਡੀ. ਕੇਸ ਵਿੱਚ ਗ੍ਰਿਫਤਾਰ ਕੀਤਾ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਜੰਟ ਸਿੰਘ ਦੀ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਲੜਾਈ ਚੱਲ ਰਹੀ ਸੀ।







































