Gangrape in Kanpur : ਡਾਕਟਰ ਦੀ ਬੇਟੀ ਨਾਲ ਸਮੂਹਿਕ ਬਲਾਤਕਾਰ, ਕਈ ਥਾਈਂ ਨੋਚਿਆ, ਦੋਸਤਾਂ ਨੇ ਹੀ ਕੀਤੀ ਦਰਿੰਦਗੀ

0
268

ਕਾਨਪੁਰ| ਜ਼ਿਲ੍ਹੇ ਦੇ ਬੱਰਾ ਇਲਾਕੇ ਵਿਚ ਸ਼ੁੱਕਰਵਾਰ ਨੂੰ ਡਾਕਟਰ ਦੀ ਬੇਟੀ ਨਾਲ ਉਸਦੇ ਹੀ ਦੋਸਤਾਂ ਨੇ ਗੈਂਗਰੇਪ ਕੀਤਾ। ਇੰਸਟਾਗ੍ਰਾਮ ਦੇ ਦੋਸਤ ਨੇ ਲੜਕੀ ਨੂੰ ਹੁੱਕਾ ਬਾਰ ਵਿਚ ਬੁਲਾਇਆਈ। ਇਸ ਦੌਰਾਨ ਕੋਲਡ ਡ੍ਰਿੰਕ ਵਿਚ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੱਤੀ। ਇਸਦੇ ਬਾਅਦ ਦੋਸ਼ੀ ਆਪਣੇ ਹੋਰ ਦੋਸਤਾਂ ਨਾਲ ਲੜਕੀ ਨੂੰ ਸੁੰਨਸਾਨ ਜਗ੍ਹਾ ਉਤੇ ਲੈ ਗਿਆ। ਉਥੇ ਉਸਦੇ ਨਾਲ ਗੈਂਗਰੇਪ ਕੀਤਾ। ਵਿਰੋਧ ਕਰਨ ਉਤੇ ਲੜਕੀ ਦੇ ਸਰੀਰ ਨੂੰ ਕਈ ਥਾਵਾਂ ਤੋਂ ਨੋਚਿਆ ਗਿਆ।

ਲੜਕੀ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ। ਉਸਨੇ ਰਿਸ਼ਤੇਦਾਰਾਂ ਨੂੰ ਆਪ ਬੀਤੀ ਦੱਸੀ। ਡਾਕਟਰ ਪਿਤਾ ਦੀ ਸ਼ਿਕਾਇਤ ਉਤੇ ਬੱਰਾ ਪੁਲਿਸ ਨੇ 3 ਨਾਮਜ਼ਦ ਤੇ 5 ਅਣਪਛਾਤਿਆਂ ਖਿਲਾਫ ਰੇਪ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਪੀੜਤਾ ਨੇ ਡਾਕਟਰ ਪਿਤਾ ਨੇ ਦੱਸਿਆ ਕਿ 3 ਮਾਰਚ ਯਾਨੀ 3 ਮਾਰਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ 16 ਸਾਲ ਦੀ ਬੇਟੀ ਨੂੰ ਬੱਰਾ ਦੇ ਰਹਿਣ ਵਾਲੇ ਵਿਨੈ ਠਾਕੁਰ ਨੇ ਹੁੱਕਾ ਬਾਰ ਵਿਚ ਬੁਲਾਇਆ। ਵਿਨੈ ਨੇ ਉਸ ਉਤੇ ਹੁੱਕਾ ਪੀਣ ਦਾ ਦਬਾਅ ਪਾਇਆ। ਮਨ੍ਹਾ ਕਰਨ ਦੇ ਬਾਵਜੂਦ ਉਸਨੂੰ ਹੁੱਕ ਪਿਲਾਇਆ ਗਿਆ। ਇਸਦੇ ਬਾਅਦ ਕੋਲਡ ਡਰਿੰਕ ਵਿਚ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੱਤੀ। ਬੇਟੀ ਕੇ ਬੇਸੁੱਧ ਹੋਣ ਉਤੇ ਉਸਨੂੰ ਕਿਸੇ ਸੁੰਨਸਾਨ ਥਾਂ ਉਤੇ ਲੈ ਗਿਆ। ਉਸਦੇ ਉਸਦੇ ਨਾਲ ਰੇਪ ਕੀਤਾ ਗਿਆ। ਬੇਟੀ ਦੇ ਵਿਰੋਧ ਕਰਨ ਉਤੇ ਉਸਦੇ ਨਾਲ ਅਜੈ, ਅਮਨ ਦੇ ਇਲਾਵਾ 4 ਤੋਂ 5 ਹੋਰ ਲੜਕਿਆਂ ਨੇ ਉਸਦੀ ਕੁੱਟਮਾਰ ਵੀ ਕੀਤੀ।

ਚਿਹਰੇ ਉਤੇ ਗੱਲ੍ਹਾਂ ਦੇ ਹੇਠਾਂ ਉਸਨੂੰ ਨੋਚਿਆ ਗਿਆ। ਪੀੜਤ ਦੇ ਪਿਤਾ ਨੇ ਦੱਸਿਆ ਕਿ ਬੇਟੀ ਕਿਸੇ ਤਰ੍ਹਾਂ ਦਰਿੰਦਿਆਂ ਦੇ ਚੁੰਗਲਵ ਤੋਂ ਛੁੱਟ ਕੇ ਘਰ ਪੁੱਜੀ। ਉਥੇ ਹੀ ਪੀੜਤਾ ਨੇ ਦੱਸਿਆ ਕਿ ਆਰੋਪੀ ਵਿਨੈ ਠਾਕੁਰ ਪਿਛਲੇ ਕਾਫੀ ਸਮੇਂ ਤੋਂ ਉਸਨੂੰ ਬਲੈਕਮੇਲ ਕਰ ਰਿਹਾ ਸੀ। ਅਸ਼ਲੀਲ ਵੀਡੀਓ ਬਣਾ ਕੇ ਆਰੋਪੀ ਉਸਨੂੰ ਵਾਇਰਲ ਕਰਨ ਦੀ ਧਮਕੀ ਵੀ ਦੇ ਰਹੇ ਹਨ।

ਡੀਸੀਪੀ ਸਾਊਥ ਸਲਮਾਨ ਤਾਜ ਪਾਟਿਲ ਨੇ ਦੱਸਿਆ ਕਿ ਮਾਮਲੇ ਵਿਚ ਲੜਕੀ ਦੇ ਪਿਤਾ ਨੇ ਮਾਮਲਾ ਦਰਜ ਕਰਵਾਇਆ ਹੈ। ਵਿਨੈ ਠਾਕੁਰ, ਅਜੈ ਤੇ ਅਮਨ ਸਿੰਘ ਸਣੇ 4 ਤੋਂ 5 ਅਣਪਛਾਤਿਆਂ ਖਿਲਾਫ ਰੇਪ, ਕੁੱਟਮਾਰ, ਜਾਨ ਤੋਂ ਮਾਰਨ ਦੀ ਧਮਕੀ, ਨਸ਼ੀਲਾ ਪਦਾਰਥ ਦੇਣ ਸਣੇ ਹੋਰ ਗੰਭੀਰ ਧਾਰਾਵਾਂ ਵਿਚ ਰਿਪੋਰਟ ਕੀਤਾ ਗਿਆ ਹੈ। ਦੋਸ਼ੀਆਂ ਖਿਲਾਫ ਗ੍ਰਿਫਤਾਰੀ ਲਈ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ।