ਯੂਪੀ. ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਭਾਜਪਾ (ਬੀਜੇਪੀ) ਦੇ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਸਮੇਤ ਸੱਤ ਲੋਕਾਂ ਦੇ ਖਿਲਾਫ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ। ਪੁਲਿਸ ਸੁਪਰਡੈਂਟ ਰਾਮ ਬਦਨ ਸਿੰਘ ਨੇ ਦੱਸਿਆ ਕਿ ਇੱਕ ਮਹਿਲਾ ਨੇ 10 ਫਰਵਰੀ ਨੂੰ ਸ਼ਿਕਾਇਤ ਦੇ ਕੇ ਆਰੋਪ ਲਗਾਇਆ ਸੀ ਕਿ ਭਾਜਪਾ ਦੇ ਵਿਧਾਇਕ ਰਬਿੰਦਰਨਾਥ ਤ੍ਰਿਪਾਠੀ ਅਤੇ ਉਸਦੇ ਸਾਥੀ ਸੰਦੀਪ, ਸਚਿਨ, ਚੰਦਰਭੂਸ਼ਣ, ਦੀਪਕ, ਪ੍ਰਕਾਸ਼ ਅਤੇ ਨਿਤੇਸ਼ ਨੇ ਇੱਕ ਮਹੀਨੇ ਤੱਕ ਇਕ ਹੋਟਲ ਵਿੱਚ ਉਸ ਨਾਲ ਰੇਪ ਕੀਤਾ। ਇਸ ਤੋਂ ਅਲਾਵਾ ਇਕ ਵਾਰ ਜਦੋਂ ਉਹ ਗਰਭਵਤੀ ਹੋ ਗਈ, ਤਾਂ ਜਬਰਦਸਤੀ ਉਸਦਾ ਗਰਭਪਾਤ ਕਰਵਾ ਦਿੱਤਾ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਰਵਿੰਦਰ ਵਰਮਾ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਈਤ ਤੇ ਹੋਟਲ ਸਮੇਤ ਸਾਰੇ ਬਿੰਦੂਆਂ ‘ਤੇ ਜਾਂਚ ਕਰਨ ਤੋਂ ਬਾਅਦ ਅੱਜ ਭਾਜਪਾ ਵਿਧਾਇਕ ਸਮੇਤ ਸੱਤ ਮੁਲਜਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮਹਿਲਾ ਦਾ ਮਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਉਸਦੀ ਮੈਡੀਕਲ ਜਾਂਚ ਕਰਵਾਈ ਜਾਏਗੀ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।