ਹੁਸ਼ਿਆਰਪੁਰ| ਹੁਸ਼ਿਆਰਪੁਰ ਜ਼ਿਲ੍ਹੇ ਵਿਚ ਵੀਰਵਾਰ ਨੂੰ ਇਕ ਮਹਿਲਾ ਨਾਲ ਸਮੂਹਿਕ ਰੇਪ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮਹਿਲਾ ਦੀ ਲਾਸ਼ ਉਸਦੇ ਨਾਨਕੇ ਘਰ ਦੇ ਗੁਆਂਢ ਵਾਲੇ ਘਰ ਵਿਚ ਇਕ ਬਕਸੇ ਵਿਚ ਬੰਦ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਆਪਣੇ ਨਾਨਕੇ ਘਰ ਆਈ ਹੋਈ ਸੀ।
ਪੀੜਤ ਪਿਤਾ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਭਰਾ ਉਸਦੀ ਧੀ ਦਾ ਕਤਲ ਕਰਕੇ ਮੋਟਰਸਾਈਕਲ ਉਤੇ ਕਿਸੇ ਨਾਲ ਫਰਾਰ ਹੋ ਗਿਆ ਹੈ। ਜਦੋਂ ਭਾਲ ਕੀਤੀ ਗਈ ਤਾਂ ਲਾਸ਼ ਗੁਆਂਢ ਦੇ ਘਰ ਅੰਦਰੋਂ ਇਕ ਬਾਕਸ ਵਿਚੋਂ ਬਰਾਮਦ ਹੋਈ।
ਸੂਚਨਾ ਦੇ ਅਧਾਰ ਉਤੇ ਟਾਂਡਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਟਾਂਡਾ ਥਾਣੇ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ ਦੇ ਅਧਾਰ ਉਤੇ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਤਾ ਨੇ ਇਹ ਵੀ ਦੋਸ਼ ਲਗਾਇਆ ਕਿ ਤਿੰਨਾਂ ਨੇ ਉਸਦੀ ਧੀ ਨਾਲ ਸਮੂਹਿਕ ਬਲਾਤਕਾਰ ਕਰਕੇ ਉਸਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।