ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਚਾਰ ਮਹੀਨਿਆਂ ਦੀ ਜੇਲ੍ਹ

0
2969

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੋਰਟ ਦੇ ਉਲੰਘਣਾ ਦੇ ਮਾਮਲੇ ਵਿਚ ਚਾਰ ਮਹੀਨਿਆਂ ਦੀ ਜੇਲ੍ਹ ਤੇ 2000 ਰੁਪਏ  ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਬੈਂਚ ਨੇ ਕਿਹਾ ਕਿ ਸਜਾ ਜਰੂਰੀ ਹੈ, ਕਿਉਂਕਿ ਮਾਲਿਆ ਨੂੰ ਕੋਈ ਪਛਤਾਵਾ ਨਹੀਂ ਹੈ। ਜੁਰਮਾਨਾ ਅਦਾ ਨਾ ਕਰਨ ਉਤੇ 2 ਮਹੀਨਿਆਂ ਦੀ ਸਜਾ ਹੋਰ ਭੁਗਤਣੀ ਪਵੇਗੀ।

ਮਾਲਿਆ ਨੂੰ 4 ਹਫਤਿਆਂ ਦੇ ਅੰਦਰ 8 ਫੀਸਦੀ ਵਿਆਜ ਦੇ ਨਾਲ 40 ਮਿਲੀਅਨ ਡਾਲਰ (ਲਗਭਗ 317 ਕਰੋੜ) ਕਰੋੜ ਰੁਪਏ ਵੀ ਵਾਪਸ ਕਰਨ ਨੂੰ ਕਿਹਾ ਗਿਆ ਹੈ। ਮਾਲਿਆ ਨੇ ਇਹ ਰਕਮ ਆਪਣੇ ਬੱਚਿਆਂ ਦੇ ਵਿਦੇਸ਼ੀ ਖਾਤਿਆਂ ‘ਚ ਟਰਾਂਸਫਰ ਕੀਤੀ ਸੀ। ਅਜਿਹਾ ਨਾ ਕਰਨ ਉਤੇ ਵਿਜੈ ਮਾਲਿਆ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ।

ਸੁਪਰੀਮ ਕੋਰਟ ਵਿਚ ਜਸਟਿਸ ਯੂ ਯੂ ਲਲਿਤ, ਜਸਟਿਸ ਐਸ ਰਵਿੰਦਰ ਭੱਟ ਤੇ ਜਸਟਿਸ ਸਧਾਂਸ਼ੂ ਧੂਲੀਆ ਵਾਲੀ 3 ਮੈਂਬਰੀ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ।

ਮਾਲਿਆ ਨੇ ਨਾ ਸਿਰਫ ਵਿਦੇਸ਼ੀ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਨ ਨੂੰ ਕਰਨ ਨੂੰ ਲੈ ਕੇ ਗਲਤ ਜਾਣਕਾਰੀ ਦਿੱਤੀ, ਸਗੋਂ ਪਿਛਲੇ 5 ਸਾਲਾਂ ਦੌਰਾਨ ਕੋਰਟ ਵਿਚ ਪੇਸ਼ ਨਾ ਹੋ ਕੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਹੈ।

ਜਿਕਰਯੋਗ ਹੈ ਕਿ ਮਾਲਿਆ ਨੂੰ ਮਈ 2017 ਨੂੰ ਸੁਪਰੀਮ ਕੋਰਟ ਨੇ ਉਲੰਘਣਾ ਦਾ ਦੋਸ਼ੀ ਮੰਨਦੇ ਹੋਏ ਉਸਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਕੋਰਟ ਨੇ 2020 ਵਿਚ 2017 ਦੇ ਫੈਸਲੇ ਦੀ ਸਮੀਖਿਆ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਵੀ ਖਾਰਿਜ ਕਰ ਦਿੱਤਾ ਸੀ। ਇਸ ਤੋਂ ਬਾਅਦ 10 ਮਾਰਚ ਨੂੰ ਮਾਲਿਆ ਦੀ ਸਜਾ ਤੇ ਫੈਸਲਾ ਸੁਰੱਖਿਅਤ ਰੱਖਿਆ ਸੀ।

ਸ਼ਰਾਬ ਕਾਰੋਬਾਰੀ ਤੇ 9,000 ਕਰੋੜ ਤੋਂ ਵੀ ਜਿਆਦਾ ਦੀ ਰਕਮ ਵਾਪਸ ਨਾ ਕਰਨ ਦਾ ਦੋਸ਼ ਹੋ। ਭਾਰਤੀ ਸਟੇਟ ਬੈਂਕ ਦੀ ਅਗਵਾਈ ਵਿਚ ਬੈਂਕਾਂ ਦੇ ਇਕ ਕੰਸਟੋਰੀਅਮ ਨੇ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿਚ ਮਾਲਿਆ ਖਿਲਾਫ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ ਕਿ ਉਸਨੇ ਆਪਣੇ ਬੱਚਿਆਂ ਨੂੰ 40 ਮਿਲੀਅਨ ਅਮਰੀਕੀ ਡਾਲਰ ਟਰਾਂਸਫਰ ਕੀਤੇ ਸਨ, ਜਿਸ ਨਾਲ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੋਈ ਸੀ। ਮਾਲਿਆ ਮਾਰਚ 2016 ਤੋਂ ਯੂਕੇ ਵਿਚ ਹੈ।