ਲੁਧਿਆਣਾ ਤੋਂ ਹੁਣ ਰੋਜ਼ਾਨਾ 12 ਰੇਲਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਹੋਣਗੀਆਂ ਰਵਾਨਾ

0
788

ਹਰੇਕ ਰੇਲ ਦੀ1600 ਹੋਵੇਗੀ ਸਮਰੱਥਾ-ਡੀਸੀ

ਲੁਧਿਆਣਾ . ਕੋਰੋਨਾ ਸੰਕਟ ਕਰਕੇ ਹੋਏ ਕਾਰੋਬਾਰ ਬੰਦ ਕਾਰਨ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਰਵਾਨਾ ਹੋ ਰਹੇ ਹਨ। ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਇਸ ਦੇ ਮੱਦੇਨਜ਼ਰ ਹੀ ਹੁਣ ਲੁਧਿਆਣਾ ਤੋਂ ਰੇਲਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ। ਹੁਣ ਰੋਜ਼ਾਨਾ 12 ਰੇਲਾਂ ਰਵਾਨਾ ਹੋਇਆ ਕਰਨਗੀਆਂ। ਇਹਨਾਂ ਵਿੱਚੋਂ ਕੁਝ ਰੇਲਾਂ ਦੋਰਾਹਾ ਤੋਂ ਵੀ ਜਾਇਆ ਕਰਨਗੀਆਂ। ਹਰੇਕ ਰੇਲ ਦੀ ਸਮਰੱਥਾ 1600 ਹੋਇਆ ਕਰੇਗੀ। ਲੁਧਿਆਣਾ ਤੋਂ ਹੁਣ ਤੱਕ 1.35 ਲੱਖ ਤੋਂ ਵਧੇਰੇ ਪ੍ਰਵਾਸੀਆਂ ਮਜ਼ਦੂਰ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਹਨ।

ਦੱਸਣਯੋਗ ਹੈ ਕਿ ਲੁਧਿਆਣਾ ਤੋਂ ਇਲਾਵਾ ਜਲੰਧਰ, ਪਟਿਆਲਾ, ਅਜੀਤਗੜ੍ਹ (ਮੋਹਾਲੀ), ਅੰਮ੍ਰਿਤਸਰ ਸਾਹਿਬ, ਫਿਰੋਜ਼ਪੁਰ, ਸਰਹਿੰਦ ਅਤੇ ਬਠਿੰਡਾ ਤੋਂ ਵੀ ਰੋਜਾਨਾ ਰੇਲਾਂ ਰਵਾਨਾ ਹੋ ਰਹੀਆਂ ਹਨ। ਹਰੇਕ ਰੇਲ ਵਿੱਚ 1200 ਯਾਤਰੀ ਭੇਜੇ ਜਾ ਰਹੇ ਹਨ। ਲੁਧਿਆਣਾ ਤੋਂ ਹੁਣ ਤੱਕ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਨੀਪੁਰ, ਝਾਰਖੰਡ ਅਤੇ ਹੋਰ ਸੂਬਿਆਂ ਲਈ ਰੇਲਾਂ ਰਵਾਨਾ ਹੋਈਆਂ ਹਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਲੁਧਿਆਣਾ ਤੋਂ 8 ਲੱਖ ਤੋਂ ਵਧੇਰੇ ਪ੍ਰਵਾਸੀ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਕ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਹੁਣ ਜਿਆਦਾਤਰ ਲੋਕ ਲੁਧਿਆਣਾ ਤੋਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਸ਼ਹਿਰ ਵਿੱਚ ਸਨਅਤਾਂ ਮੁੜ ਤੋਂ ਚੱਲ ਪਈਆਂ ਹਨ ਤੇ ਲੋਕਾਂ ਨੂੰ ਮੁੜ ਰੋਜ਼ਗਾਰ ਨਾਲ ਜੁੜਨ ਦਾ ਮੌਕਾ ਮਿਲ ਗਿਆ ਹੈ।