ਜਲੰਧਰ | ਕੋਰੋਨਾ ਕੇਸ ਘੱਟਦਿਆਂ ਹੀ ਲਗਾਤਾਰ ਪਾਬੰਦੀਆਂ ਵੀ ਘਟਾਈਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਵਲੋਂ ਜਾਰੀ ਨਵੇਂ ਹੁਕਮਾਂ ਮੁਤਾਬਿਕ 1 ਜੂਨ ਤੋਂ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ ਸਕਦੀਆਂ ਹਨ। ਜ਼ਰੂਰੀ ਸਮਾਨ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ ਸਕਦੀਆਂ ਹਨ।
ਹੋਮ ਡਿਲਵਰੀ ਸਵੇਰੇ 9 ਰਾਤ 9 ਵਜੇ ਹੋ ਸਕਦੀ ਹੈ। ਇਹ ਹੁਕਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲਾਗੂ ਰਹਿਣਗੇ। ਸ਼ਨੀਵਾਰ ਅਤੇ ਐਤਵਾਰ ਨੂੰ ਫਿਲਹਾਲ ਲੌਕਡਾਊਨ ਹੀ ਰਹੇਗਾ।
ਸ਼ਰਾਬ ਨੂੰ ਇੱਕ ਵਾਰ ਫਿਰ ਜ਼ਰੂਰੀ ਚੀਜ਼ ਦੱਸਦੇ ਹੋਏ ਡਿਪਟੀ ਕਮਿਸ਼ਨਰ ਨੇ 6 ਵਜੇ ਤੱਕ ਠੇਕੇ ਖੋਲਣ ਦੀ ਪਰਮਿਸ਼ਨ ਦੇ ਦਿੱਤੀ ਹੈ।
ਜ਼ਰੂਰੀ ਸਮਾਨ ‘ਚ ਇਹ ਦੁਕਾਨਾਂ ਹਨ ਸ਼ਾਮਿਲ
- ਦੁੱਧ
- ਸਬਜੀਆਂ
- ਫਰੂਟ
- ਡੇਅਰੀ ਤੇ ਪੋਲਟਰੀ
- ਮੱਛੀ, ਮੀਟ
- ਮੋਬਾਇਲ ਅਤੇ ਲੈਪਟਾਪ ਰਿਪੇਅਰ
- ਆਟੋਮੋਬਾਈਲ ਦੀਆਂ ਦੁਕਾਨਾਂ
- ਟਰੱਕ ਰਿਪੇਅਰ
- ਐਕਸਪੋਰਟ ਇਮਪੋਰਟ ਦੇ ਦਫ਼ਤਰ
- ਟਾਇਰ ਤੇ ਪੰਕਚਰ
- ਬੈਟਰੀ ਤੇ ਇਨਵਰਟਰ
- ਖਾਦ ਤੇ ਬੀਜ
- ਰਾਸ਼ਨ ਦੀਆਂ ਦੁਕਾਨਾਂ
- ਰਿਟੇਲ ਤੇ ਹੋਲ ਸੇਲ ਸ਼ਰਾਬ ਦੀਆਂ ਦੁਕਾਨਾਂ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।