ਮੁਫ਼ਤ ਸਫਰ ਔਰਤਾਂ ਲਈ ਬਣਿਆ ਮੁਸੀਬਤ, ਬੱਸਾਂ ਪਿੱਛੇ ਦੌੜ ਕੇ ਲਵਾ ਰਹੀਆਂ ਸੱਟਾਂ

0
992

ਚੰਡੀਗੜ੍ਹ | ਪੰਜਾਬ ਅੰਦਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਸੀ। ਹੁਣ ਇਹੀ ਸਫਰ ਔਰਤਾਂ ਲਈ ਖੱਜਲ-ਖੁਆਰੀ ਦਾ ਕਾਰਨ ਬਣ ਗਿਆ ਹੈ ਕਿਉਂਕਿ ਸਰਕਾਰੀ ਬੱਸਾਂ ਦੇ ਡਰਾਈਵਰ ਬੱਸ ਅੱਡਿਆਂ ‘ਤੇ ਬੱਸ ਨੂੰ ਅੱਗੇ-ਪਿੱਛੇ ਕਰਕੇ ਰੋਕਦੇ ਹਨ ਅਤੇ ਦੌੜ ਕੇ ਬੱਸ ਵਿਚ ਚੜ੍ਹਨ ਕਾਰਨ ਕਈ ਔਰਤਾਂ ਡਿੱਗ ਵੀ ਪੈਂਦੀਆਂ ਹਨ ਅਤੇ ਸੱਟਾਂ ਲਗਾ ਲੈਂਦੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਔਰਤਾਂ ਲਈ ਇਕ ਕੋਝਾ ਮਜ਼ਾਕ ਹੈ । ਇਸ ਨਾਲ ਕਾਲਜ ਜਾਣ ਵਾਲੀਆਂ ਲੜਕੀਆਂ ਵੀ ਕਾਫੀ ਪ੍ਰੇਸ਼ਾਨ ਹੁੰਦੀਆਂ ਹਨ । ਜੇਕਰ ਬੱਸਾਂ ਰੋਕਣੀਆਂ ਹੀ ਨਹੀਂ ਤਾਂ ਸਰਕਾਰ ਨੂੰ ਇਹ ਸਹੂਲਤ ਵਾਪਸ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਤੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਡਰਾਈਵਰਾਂ ‘ਤੇ ਸਖਤੀ ਵਰਤੀ ਜਾਵੇ। ਜੇਕਰ ਇਸ ਖੱਜਲ-ਖੁਆਰੀ ਨੂੰ ਨਾ ਰੋਕਿਆ ਗਿਆ ਤਾਂ ਉਨ੍ਹਾਂ ਦੀ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ।