ਤਾਮਿਲਨਾਡੂ | ਇਥੋਂ ਦੇ ਤਿਰੁਪੱਤੂਰ ‘ਚ ਸ਼ਨੀਵਾਰ ਨੂੰ ਥਾਈਪੁਸਮ ਤਿਉਹਾਰ ਦਾ ਆਯੋਜਨ ਹੋਇਆ। ਪੁਲਿਸ ਨੇ ਦੱਸਿਆ ਕਿ ਇਥੇ ਥਾਈਪੁਸਮ ਤਿਉਹਾਰ ਦੇ ਮੌਕੇ ‘ਤੇ ਇਕ ਵਿਅਕਤੀ ਮੁਫਤ ਸਾੜੀਆਂ ਦੇ ਟੋਕਨ ਵੰਡ ਰਿਹਾ ਸੀ। ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਕਿਸ ਕਰਕੇ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟੋਕਨ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਸ ਦੌਰਾਨ ਭਗਦੜ ਮੱਚ ਗਈ।
ਹਾਦਸੇ ‘ਚ ਕੁਝ ਲੋਕ ਜ਼ਖਮੀ ਹੋ ਗਏ ਜਦਕਿ 4 ਔਰਤਾਂ ਦੀ ਜਾਨ ਚਲੀ ਗਈ। ਦੱਸਣਯੋਗ ਹੈ ਕਿ ਤਮਿਲ ਭਾਈਚਾਰਾ ਥਾਈਪੁਸਮ ਤਿਉਹਾਰ ਮਨਾਉਂਦਾ ਹੈ।