ਮੱਧ ਪ੍ਰਦੇਸ਼ : ਧੋਖੇ ਨਾਲ ਪੁੱਤ ਨੇ ਪਿਤਾ ਦੀ 4 ਕਿੱਲੇ ਜ਼ਮੀਨ ਆਪਣੇ ਨਾਂ ਕਰਵਾਈ, ਘੁਮਾਉਣ ਬਹਾਨੇ ਬਜ਼ੁਰਗ ਬਾਪ ਨੂੰ ਰੇਲਵੇ ਸਟੇਸ਼ਨ ‘ਤੇ ਛੱਡ ਕੇ ਭੱਜਿਆ

0
688

ਮੱਧ ਪ੍ਰਦੇਸ਼ | ਇਥੋਂ ਦੇ ਦੇਵਾਸ ਤੋਂ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਪੁੱਤਰ ਨੇ ਪਿਤਾ ਨੂੰ ਧੋਖਾ ਦੇ ਕੇ 4 ਏਕੜ ਜ਼ਮੀਨ ਅਤੇ ਮਕਾਨ ਆਪਣੇ ਨਾਂ ਕਰਵਾ ਲਿਆ। ਘੁਮਾਉਣ ਦੇ ਬਹਾਨੇ ਪਿਤਾ ਨੂੰ ਮਹਾਰਾਸ਼ਟਰ ਦੇ ਪਰਭਣੀ ਤੋਂ ਰਵਾਨਾ ਹੋਇਆ। ਪਿਤਾ ਨੇ ਸੋਚਿਆ ਕਿ ਪੁੱਤਰ ਉਸ ਨੂੰ ਤੀਰਥ ਯਾਤਰਾ ‘ਤੇ ਲਿਜਾ ਰਿਹਾ ਹੈ। ਜਿਵੇਂ ਹੀ ਦੇਵਾਸ ਸਟੇਸ਼ਨ ਆਇਆ, ਬੇਟੇ ਨੇ ਕਿਹਾ – ਪਿਤਾ ਜੀ, ਮੈਂ ਤੁਹਾਡੇ ਲਈ ਕੁਝ ਖਾਣ ਲਈ ਲੈ ਕੇ ਆਉਂਦਾ। ਟਰੇਨ ਚਲੀ ਗਈ ਪਰ ਪੁੱਤਰ ਵਾਪਸ ਨਹੀਂ ਆਇਆ। ਕਰੀਬ 25 ਦਿਨਾਂ ਤੱਕ ਬਜ਼ੁਰਗ ਪਿਤਾ ਸਟੇਸ਼ਨ ‘ਤੇ ਬੈਠੇ ਆਪਣੇ ਬੇਟੇ ਦੀ ਉਡੀਕ ਕਰਦੇ ਰਹੇ ਕਿ ਸ਼ਾਇਦ ਉਹ ਰੇਲ ਗੱਡੀ ਰਾਹੀਂ ਆਵੇਗਾ।

ਬੇਟਾ ਆਪਣੇ ਨਾਲ ਕੱਪੜਿਆਂ ਦਾ ਬੈਗ ਅਤੇ ਹੋਰ ਸਾਮਾਨ ਵੀ ਲੈ ਗਿਆ। ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਬਜ਼ੁਰਗ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਦੇਖਿਆ ਅਤੇ ਉਸ ਨੂੰ ਖਾਣਾ ਦਿੱਤਾ। ਦੁਕਾਨਦਾਰਾਂ ਨੇ ਉਸ ਨਾਲ ਗੱਲ ਕਰਨ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੂੰ ਦੱਸਿਆ ਤਾਂ ਉਸ ਨੂੰ ਬਿਰਧ ਆਸ਼ਰਮ ਬਸੇਰਾ ਵਿਖੇ ਦਾਖ਼ਲ ਕਰਵਾਇਆ ਗਿਆ।

ਬਿਰਧ ਆਸ਼ਰਮ ਵਿਚ ਰਹਿ ਰਹੇ ਪਾਂਡੁਰੰਗ ਰਾਥੈਰ ਨੇ ਵਾਸੀ ਜੰਤੂਰ ਜ਼ਿਲ੍ਹਾ ਪਰਭਾਨੀ (ਮਹਾਰਾਸ਼ਟਰ) ਨੇ ਦੱਸਿਆ ਕਿ ਉਸ ਦੇ ਨਾਂ ’ਤੇ 4 ਏਕੜ ਜ਼ਮੀਨ ਅਤੇ ਇਕ ਮਕਾਨ ਹੈ। ਇਕ ਮਹੀਨਾ ਪਹਿਲਾਂ ਪੁੱਤਰ ਸੁਭਾਸ਼ ਨੇ ਮੇਰੇ ਨਾਲ ਧੋਖੇ ਨਾਲ ਦਸਤਾਵੇਜ਼ਾਂ ‘ਤੇ ਦਸਤਖਤ ਕਰਵਾ ਕੇ ਜ਼ਮੀਨ ਅਤੇ ਮਕਾਨ ਆਪਣੇ ਨਾਂ ਕਰਵਾ ਲਿਆ ਤੇ ਕਿਹਾ ਤੁਹਾਨੂੰ ਘੁਮਾਉਣ ਲਈ ਲੈ ਕੇ ਜਾਵਾਂਗਾ। ਉਹ ਰੇਲਗੱਡੀ ਵਿਚ ਮੇਰੇ ਹੱਥ-ਪੈਰ ਦਬਾ ਕੇ ਦੇਵਾਸ ਸਟੇਸ਼ਨ ‘ਤੇ ਉਤਰ ਗਿਆ ਅਤੇ ਕਿਹਾ ਕਿ ਮੈਂ ਤੁਹਾਡੇ ਲਈ ਸਾਮਾਨ ਲੈ ਕੇ ਆਵਾਂਗਾ | ਮਹੀਨਾ ਬੀਤ ਜਾਣ ‘ਤੇ ਵੀ ਵਾਪਸ ਨਹੀਂ ਆਇਆ, ਮੇਰਾ ਕੱਪੜਿਆਂ ਵਾਲਾ ਬੈਗ ਲੈ ਗਿਆ। ਮੇਰੀ ਪਤਨੀ ਅਲੱਗ ਰਹਿੰਦੀ ਹੈ। ਇੱਕ ਪੁੱਤਰ ਅਤੇ 2 ਧੀਆਂ ਵੀ ਹਨ, ਜਿਨ੍ਹਾਂ ਨੂੰ ਇਕੱਠੇ ਨਹੀਂ ਰੱਖਿਆ ਗਿਆ।