ਲੁਧਿਆਣਾ | ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਬੰਬ ਬਲਾਸਟ ਵੇਲੇ ਇਕ ਸ਼ਖ਼ਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੰਜਾਬ ਪੁਲਿਸ ਕਹਿਣਾ ਹੈ ਕਿ ਬੰਬ ਲਾਉਣ ਸਮੇਂ ਹੀ ਧਮਾਕਾ ਹੋਇਆ। ਧਮਾਕੇ ਵਿਚ ਮਰਨ ਵਾਲੇ ਦੇ ਚਿਥੜੇ ਉਡ ਗਏ।
ਉਸ ਦੇ ਮੂੰਹ ‘ਤੇ ਮਾਸ ਨਹੀਂ ਹੈ ਅਤੇ ਸਰੀਰ ਦੇ ਦੋ ਹਿੱਸੇ ਬਚੇ ਹਨ। ਉਸ ਦੇ ਸਰੀਰ ‘ਤੇ ਖੰਡੇ ਦਾ ਟੈਟੂ ਬਣਿਆ ਹੋਇਆ ਹੈ। ਇਸ ਦੇ ਸਹਾਰੇ ਉਸ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਮਲਬੇ ਦੇ ਥੱਲੇ ਅਲੱਗ-ਅਲੱਗ ਜਗ੍ਹਾ ‘ਤੇ ਮਨੁੱਖੀ ਸਰੀਰ ਦੇ ਅੰਗ ਪਏ ਦਿਖ ਰਹੇ ਸੀ। ਪਹਿਲੀ ਨਜ਼ਰੇ ਲੱਗ ਰਿਹਾ ਸੀ ਕਿ ਮਲਬੇ ਥੱਲੇ ਕਈ ਲਾਸ਼ਾਂ ਹਨ।
ਬੰਬ ਪਲਾਨਰ ਦਾ ਮੂੰਹ ਵੀ ਬੁਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਉਸ ਕੋਲੋਂ ਕੋਈ ਕਾਗਜ਼-ਪੱਤਰ ਵੀ ਨਹੀਂ ਮਿਲਿਆ। ਉਸ ਦੇ ਕੱਪੜੇ ਵੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਪੁਲਿਸ ਹੁਣ ਇਨ੍ਹਾਂ ਕੱਪੜਿਆਂ ਦੇ ਸਹਾਰੇ ਉਸ ਦੀ ਸ਼ਨਾਖਤ ਵਿਚ ਲੱਗੀ ਹੋਈ ਹੈ।
ਪੁਲਿਸ ਕਚਹਿਰੀ ਵੱਲ ਆਉਣ ਵਾਲੇ ਰਸਤਿਆਂ ਵਿਚ ਲੱਗੇ ਸੀਸੀਟੀਵੀ ਕੈਮਰੇ ਤਾਂ ਚੈਕ ਕਰ ਰਹੀ ਹੈ ਪਰ ਉਨ੍ਹਾਂ ਵਿਚੋਂ ਬੰਬ ਪਲਾਨਰ ਕੌਣ ਹੈ ਇਹ ਪਤਾ ਕਰਨਾ ਮੁਸ਼ਕਿਲ ਹੈ।