ਕੋਰੋਨਾ ਦੀ ਟੈਸਟਿੰਗ ‘ਚ ਤੇਜ਼ੀ ਲਿਆਉਣ ਲਈ ਜਲੰਧਰ ਦੀ ਡਾਇਗਨੋਸਟਿਕ ਸਮੇਤ ਚਾਰ ਹੋਰ ਲੈਬੋਟਰੀਆਂ ਨੂੰ ਹਰੀ ਝੰਡੀ

0
836

ਚੰਡੀਗੜ੍ਹ . ਕੋਰੋਨਾ ਵਾਇਰਸ ਦੇ ਟੈਸਟਿੰਗ ਤੇਜ਼ ਕਰਨ ਲਈ ਕੈਪਟਨ ਸਰਕਾਰ ਨੇ ਰਾਜ ਦੀਆਂ ਚਾਰ ਹੋਰ ਲੈਬੋਟਰੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਟੈਸਟਾਂ ਵਿੱਚ ਮੁਸ਼ਕਲ ਆਈ ਹੈ। ਜਿਸ ਕਾਰਨ ਰਾਜ ਵਿੱਚ ਚਾਰ ਲੈਬੋਟਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸ੍ਰੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ, ਲੁਧਿਆਣਾ, ਪੰਜਾਬ ਰਾਜ ਫੋਰੈਂਸਿਕ ਸਾਇੰਸ ਲੈਬੋਰਟਰੀ ਮੁਹਾਲੀ, ਉੱਤਰੀ ਖੇਤਰੀ ਬਿਮਾਰੀ ਡਾਇਗਨੋਸਟਿਕ ਲੈਬੋਟਰੀ ਜਲੰਧਰ ਤੇ ਪੰਜਾਬ ਬਾਇਓਟੈਕਨਾਲੌਜੀ ਇੰਕਯੂਬੇਟਰ ਮੁਹਾਲੀ ਦੀ ਹੁਣ ਜਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ, ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਟੈਸਟ ਸਹੂਲਤਾਂ ਸਨ।