ਜਲੰਧਰ ਦੇ ਚੁਗਿੱਟੀ ਇਲਾਕੇ ‘ਚ ਪਹੁੰਚਿਆ ਕੋੋਰਨਾ, ਅੱਜ ਸ਼ਹਿਰ ‘ਚ 4 ਹੋਰ ਨਵੇਂ ਮਾਮਲੇ ਆਏ ਸਾਹਮਣੇ

0
6822

ਜਲੰਧਰ. ਕੋਰੋਨਾ ਦਾ ਕਹਿਰ ਜਲੰਧਰ ਵਿਚ ਲਗਾਤਾਰ ਜਾਰੀ ਹੈ। ਰੋਜਾਨਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ 4 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਅੱਜ ਸਾਹਮਣੇ ਆਏ ਪਾਜ਼ੀਟਿਵ ਮਾਮਲਿਆਂ ਨਾਲ ਸ਼ਹਿਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵੱਧ ਕੇ 420 ਹੋ ਗਈ ਹੈ।

ਅੱਜ ਜਿਹੜੇ 4 ਮਰੀਜ ਸਾਹਮਣੇ ਆਏ ਹਨ ਉਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਹੈ :-

  • ਪਤਾਰਾ ਦਾ ਰਹਿਣ ਵਾਲਾ 49 ਸਾਲ ਦਾ ਵਿਅਕਤੀ
  • ਚੁਗਿੱਟੀ ਦਾ ਰਹਿਣ ਵਾਲਾ 48 ਸਾਲ ਦਾ ਵਿਅਕਤੀ
  • ਦੋ ਕੇਸ ਸੀਆਈਏ ਸਟਾਫ ਦੇ ਹਨ। ਜਿਨ੍ਹਾਂ ਵਿੱਚ ਇਕ 47 ਸਾਲ ਦਾ ਵਿਅਕਤੀ ਤੇ 29 ਸਾਲ ਦਾ ਨੌਜਵਾਨ ਸ਼ਾਮਿਲ ਹੈ।

ਸ਼ਹਿਰ ਵਿੱਚ ਹੁਣ ਤੱਕ ਕੋਰੋਨਾ ਨਾਲ 14 ਮੌਤਾਂ ਹੋ ਚੁੱਕਿਆ ਹਨ ਅਤੇ 300 ਦੇ ਕਰੀਬ ਮਰੀਜ ਠੀਕ ਹੋ ਚੁੱਕੇ ਹਨ।