ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਪੁਲਿਸ ਹਿਰਾਸਤ ‘ਚ

0
3433

ਮੁਕਤਸਰ | ਸਾਬਕਾ ਕੇਂਦਰੀ ਮੰਤਰੀ ਨੂੰ ਮੁਕਤਸਰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਵਿਜੇ ਸਾਂਪਲਾ ਜਲਾਲਾਬਾਦ ਜਾਣਾ ਚਾਹੁੰਦੇ ਸੀ ਪਰ ਪੁਲਿਸ ਨੇ ਸੁਰੱਖਿਆ ਕਾਰਨ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ। ਇਸ ਤੋਂ ਬਾਅਦ ਸਾਂਪਲਾ ਨੇ ਕਿਹਾ ਕਿ ਅਸੀਂ ਅੱਗੇ ਚੱਲਾਂਗੇ ਜੇ ਹਿਰਾਸਤ ਵਿੱਚ ਲੈਣਾ ਹੈ ਤਾਂ ਅਸੀਂ ਤਿਆਰ ਹਾਂ।

ਸਾਂਪਲਾ ਦਾ ਕਿਸਾਨਾਂ ਨੇ ਮੁਕਤਸਰ ‘ਚ ਵਿਰੋਧ ਕੀਤਾ ਗਿਆ। ਵਿਜੇ ਸਾਂਪਲਾ ਗੋ ਬੈਕ ਦੇ ਨਾਲ ਕਿਸਾਨ ਵਿਰੋਧੀ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਸ ਦੇ ਨਾਲ ਹੀ ਵਿਜੇ ਸਾਂਪਲਾ ਵੀ ਆਪਣੇ ਵਰਕਰਾਂ ਨਾਲ ਸੜਕ ਦੇ ਵਿਚਕਾਰ ਬੈਠ ਗਏ।