ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਵੀ ਵਿਜੀਲੈਂਸ ਦੀ ਰਡਾਰ ‘ਤੇ, ਕੋਠੀ ਦੀ ਕੀਤੀ ਜਾ ਰਹੀ ਪੈਮਾਇਸ਼

0
800

ਫਿਰੋਜ਼ਪੁਰ| ਫਿਰੋਜ਼ਪੁਰ ਤੋਂ ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਵੀ ਵਿਜੀਲੈਂਸ ਦੀ ਰਡਾਰ ਉਤੇ ਹੈ। ਅੱਜ ਦੂਜੇ ਦਿਨ ਉਨ੍ਹਾਂ ਦੀ ਕੋਠੀ ਦੀ ਪੈਮਾਇਸ਼ ਕੀਤੀ ਜਾ ਰਹੀ ਹੈ। ਲੰਘੇ ਦਿਨ ਉਨ੍ਹਾਂ ਦੇ ਖਰੜ ਸਥਿਤ ਘਰ ਦੀ ਵੀ ਜਾਂਚ-ਪੜਤਾਲ ਕੀਤਾ ਗਈ ਸੀ।

ਉਨ੍ਹਾਂ ਤੋਂ ਵੀ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਤਿਕਾਰ ਕੌਰ ਗਹਿਰੀ ਕਾਂਗਰਸ ਛੱਡ ਕੇ ਭਾਜਪਾ ਵਿਚ ਜਾ ਚੁੱਕੇ ਹਨ।