ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਨਸ਼ੇ ‘ਚ ਘਰ ਵਾਲੀ ਪਹਿਲਾਂ ਬੈਟ ਨਾਲ ਕੁੱਟੀ, ਫਿਰ ਸਿਰ ‘ਚ ਮਾਰੀ ਕੜਾਹੀ, ਪਰਚਾ ਦਰਜ

0
476

ਮੁੰਬਈ। ਪੁਲਿਸ ਨੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਾਂਬਲੀ ’ਤੇ ਦੋਸ਼ ਹੈ ਕਿ ਉਸ ਨੇ ਸ਼ੁੱਕਰਵਾਰ ਨੂੰ ਨਸ਼ੇ ਦੀ ਹਾਲਤ ਵਿੱਚ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਤੇ ਗਾਲੀ ਗਲੋਚ ਕੀਤਾ।

ਇਸ ਘਟਨਾ ਬਾਂਦਰਾ ਸਥਿਤ ਰਿਹਾਇਸ਼ ’ਤੇ ਵਾਪਰੀ। ਫਿਲਹਾਲ ਕ੍ਰਿਕਟਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਕਾਂਬਲੀ ਦੀ ਪਤਨੀ ਐਂਡਰੀਆ ਨੇ ਪੁਲਿਸ ਨੇ ਦੱਸਿਆ ਕਿ ਕਾਂਬਲੀ ਨੇ ਉਸ ’ਦੇ ਕੜਾਹੀ ਦਾ ਹੈਂਡਲ ਸੁੱਟਿਆ ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗੀ।

ਬਾਂਦਰਾ ਪੁਲਿਸ ਅਨੁਸਾਰ ਵਿਨੋਦ ਕਾਂਬਲੀ ਦੇ ਖਿਲਾਫ ਆਈਪੀਸੀ ਦੀ ਧਾਰਾ 324 ਅਤੇ 504 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਾਂਦਰਾ ਪੁਲਿਸ ਨੇ ਦੱਸਿਆ ਕਿ ਕਾਂਬਲੀ ਦੀ ਪਤਨੀ ਸ਼ਿਕਾਇਤ ਦਰਜ ਕਰਵਾਉਣ ਤੋਂ ਪਹਿਲਾਂ ਭਾਭਾ ਹਸਪਤਾਲ ਗਈ ਸੀ ਅਤੇ ਮੈਡੀਕਲ ਕਰਵਾਇਆ ਸੀ।

ਸਾਬਕਾ ਕ੍ਰਿਕਟਰ ਅਤੇ ਉਸ ਦੀ ਪਤਨੀ ਵਿਚਕਾਰ ਹੋਏ ਝਗੜੇ ਨੂੰ ਉਸ ਦੇ 12 ਸਾਲ ਦੇ ਬੇਟੇ ਨੇ ਦੇਖਿਆ, ਜੋ ਇਹ ਸਭ ਦੇਖ ਕੇ ਘਬਰਾ ਗਿਆ। ਵਿਨੋਦ ਕਾਂਬਲੀ ਦਾ ਮੋਬਾਈਲ ਫ਼ੋਨ ਸਵਿੱਚ ਆਫ਼ ਆ ਰਿਹਾ ਹੈ। ਐਂਡਰੀਆ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ, ‘ਉਹ ਮੈਨੂੰ ਧਮਕੀਆਂ ਦਿੰਦਾ ਰਹਿੰਦਾ ਹੈ।

ਉਹ ਮੇਰੇ ਅਤੇ ਮੇਰੇ ਬੱਚੇ ਨਾਲ ਦੁਰਵਿਵਹਾਰ ਕਰਦੇ ਹਨ, ਉਨ੍ਹਾਂ ਨੂੰ ਕੁੱਟਦੇ ਵੀ ਹਨ। ਕੁਕਿੰਗ ਪੈਨ ਨਾਲ ਕੁੱਟਣ ਤੋਂ ਬਾਅਦ, ਉਨ੍ਹਾਂ ਨੇ ਸਾਨੂੰ ਬੱਲੇ ਨਾਲ ਵੀ ਕੁੱਟਿਆ।