ਹਾਈ ਕੋਰਟ ਦੇ ਸਾਬਕਾ ਜੱਜ ਗੁਰਮੀਤ ਰਾਮ ਬਨਿਆਲ ਦੀ ਧੀ ਬਣੀ ਸਿਵਲ ਜੱਜ

0
524

ਚੰਡੀਗੜ੍ਹ, 21 ਅਕਤੂਬਰ | ਹਾਈਕੋਰਟ ਦੇ ਸਾਬਕਾ ਜੱਜ ਦੀ ਧੀ ਮਨੀਸ਼ਾ ਬਨਿਆਲ ਸਿਵਲ ਜੱਜ ਬਣ ਗਈ ਹੈ। ਮਨੀਸ਼ਾ ਜਸਟਿਸ (ਸੇਵਾਮੁਕਤ) ਗੁਰਮੀਤ ਰਾਮ ਅਤੇ ਰਾਣੀ ਬਨਿਆਲ ਦੀ ਧੀ ਹੈ। ਗੁਰਮੀਤ ਰਾਮ ਬਨਿਆਲ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜੱਜ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।

ਮਨੀਸ਼ਾ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਏ.ਐਲ.ਐਲ.ਬੀ (ਆਨਰਜ਼) ਕੀਤੀ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਲ.ਐਲ. ਐਮ. ਪਾਸ ਕੀਤੀ ਹੈ। ਇਸ ਵੇਲੇ ਮਨੀਸ਼ਾ ਪੰਜਾਬ ਯੂਨੀਵਰਸਿਟੀ ‘ਚ ਲਾਅ ਵਿਚ ਪੀਐਚ.ਡੀ. ਕਰ ਰਹੀ ਹੈ।