ਪੈਰੋਲ ‘ਤੇ ਆਏ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦੀ ਗੋਲੀਆਂ ਮਾਰ ਕੇ ਹੱਤਿਆ, ਸਿਰਫ 16 ਦਿਨ ਦੀ ਸਜ਼ਾ ਰਹਿ ਗਈ ਸੀ ਬਾਕੀ

0
2797

ਜਲੰਧਰ | ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਨੂੰ ਐਤਵਾਰ ਸ਼ਾਮ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ।

ਜਲੰਧਰ ਦੇ ਮਸ਼ਹੂਰ ਮਿੱਕੀ ਕਿਡਨੈਪਿੰਗ ਕੇਸ ਵਿੱਚ ਡਿਪਟੀ ਨੂੰ ਡਬਲ ਉਮਰਕੈਦ ਹੋਈ ਸੀ। ਉਸ ਦੀ ਸਜ਼ਾ ਸਿਰਫ 16 ਦਿਨ ਰਹਿ ਗਈ ਸੀ। ਕੋਰੋਨਾ ਕਾਰਨ ਉਹ ਪੈਰੋਲ ਉੱਤੇ ਸੀ।

ਡਿਪਟੀ ਦੇ ਪਰਿਵਾਰ ਕਹਿਣਾ ਹੈ ਕਿ ਉਹ ਘਰ ਵਿੱਚ ਸੀ ਜਦੋਂ ਉਸ ਨੂੰ ਕਿਸੇ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਹ ਜਨਮਦਿਨ ਦਾ ਕੇਕ ਕੱਟਕੇ ਵਾਪਿਸ ਆਵੇਗਾ।

ਡਿਪਟੀ ਬੁਲੇਟ ਮੋਟਰਸਾਇਕਲ ਉੱਤੇ ਜਾ ਰਿਹਾ ਸੀ ਕਿ ਗਾਜੀਗੁੱਲਾ ਕੋਲ ਕਿਸੇ ਕਾਰ ਨੇ ਉਸ ਦੇ ਬਾਇਕ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਉਸ ਉੱਤੇ ਕਰੀਬ 12 ਗੋਲੀਆਂ ਚਲਾਈਆਂ ਗਈਆਂ। ਮੌਕੇ ਉੱਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਗਈ।

ਡਿਪਟੀ ਨੇ ਫਿਲਮ ਡਿਸਟ੍ਰੀਬਿਊਟਰ ਅਤੇ ਕਾਲੋਨਾਈਜ਼ਰ ਸੁਭਾਸ਼ ਨੰਦਾ ਦੇ ਬੇਟੇ ਮਿੱਕੀ ਨੂੰ ਕਿਡਨੈਪ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਸੇ ਮਾਮਲੇ ਵਿੱਚ ਉਹ ਜੇਲ ‘ਚ ਬੰਦ ਸੀ। ਉਸ ਦੀ ਸਜ਼ਾ ਪੂਰੀ ਹੋਣ ਹੀ ਵਾਲੀ ਸੀ ਕਿ ਅੱਜ ਉਸ ਦਾ ਮਰਡਰ ਕਰ ਦਿੱਤਾ ਗਿਆ।