ਜਲੰਧਰ (ਨਰਿੰਦਰ ਕੁਮਾਰ) | ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਰੋਸ਼ ‘ਚ ਕੋਟਕਪੂਰਾ ਬੈਠੀ ਸੰਗਤ ‘ਤੇ ਪੁਲਿਸ ਤਰਫੋਂ ਗੋਲੀ ਚਲਾਉਣ ਦੇ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ADGP ਰੈਂਕ ਦੇ ਅਧਿਕਾਰੀ ‘ਚ ਬਣਾਈ ਨਵੀਂ SIT ਦੇ ਮੁੱਖੀ LK Yadav ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ SIT ਅੱਗੇ ਪੇਸ਼ ਹੋਣ ਲਈ ਬੁਲਾਇਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੰਮਨ ਜਾਂਚ ਟੀਮ ਦੁਆਰਾ 9 ਜੂਨ ਨੂੰ ਤਿਆਰ ਕਰਕੇ ਭੇਜੇ ਗਏ ਹਨ ਤੇ ਗੋਲੀ ਕਾਂਡ ਦੀ ਜਾਂਚ ਲਈ ਸਵਾਲ ਜਵਾਬ ਲਈ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਮੋਹਾਲੀ ਦੇ PSPCL ਦੇ ਰੈਸਟ ਹਾਊਸ ਚ ਬੁਲਾਇਆ ਗਿਆ ਹੈ । ਜਿਸ ‘ਚ ਨਵੀਂ ਬਣਾਈ SIT ਦੇ ਮੁੱਖੀ ਸਮੇਤ ਸਾਰੇ ਮੈਂਬਰ ਬਾਦਲ ਤੋਂ ਉਸ ਵਕਤ ਗੋਲੀ ਚਲਾਉਣ ਦੇ ਹੁਕਮਾਂ ਸਮੇਤ 15 ਅਕਤੂਬਰ 2015 ਨੂੰ ਕੋਟਕਪੂਰਾ ਥਾਣੇ ‘ਚ ਦਰਜ਼ ਐਫ ਆਰ ਆਈ ਸੰਬੰਧਿਤ ਸਵਾਲ ਕਰਨਗੇ ।
ਦੱਸ ਦਈਏ ਕਿ ਨਵੀਂ SIT ਇਸ ਤੋਂ ਪਹਿਲਾਂ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਬੁਲਾ ਪੁਛ-ਗਿਛ ਕਰ ਚੁੱਕੀ ਹੈ ਤੇ ਕੋਰਟ ਅੱਗੇ ਅਰਜ਼ੀ ਲਗਾਈ ਹੈ ਕੇ ਟੀਮ ਨੂੰ ਸੈਣੀ ਦਾ ਲਾਈ ਡਿਟੈਕਟਰ ਟੈਸਟ ਅਤੇ ਬ੍ਰੇਨ ਮੈਪਿੰਗ ਦੀ ਇਜਾਜ਼ਤ ਦਿੱਤੀ ਜਾਵੇ । ਜੇਕਰ ਸਾਬਕਾ ਮੁੱਖ ਮੰਤਰੀ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਇਸ ਸੰਬੰਧੀ ਪਹਿਲੀ ਜਾਂਚ ਦੇ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ 2018 ‘ਚ ਪੁਛਗਿੱਛ ਕੀਤੀ ਸੀ ਪ੍ਰੰਤੂ ਬਾਅਦ ਵਿੱਚ ਉਹਨਾਂ ਤਰਫੋਂ ਬਣਾਈ ਗਈ ਰਿਪੋਰਟ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਰੱਦ ਦਿੱਤਾ ਸੀ ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।