ਪੰਜਾਬ ਦੇ ਸਾਬਕਾ ਬਿਸ਼ਪ ਫ੍ਰੈਂਕੋ ਮੁਲੱਕਲ ਰੇਪ ਦੇ ਇਲਜ਼ਾਮਾਂ ਤੋਂ ਹੋਏ ਬਰੀ

0
3496

ਜਲੰਧਰ | ਇੱਕ ਨਨ ਦੇ ਨਾਲ ਬਲਾਤਕਾਰ ਦੇ ਇਲਜਾਮਾਂ ਚ ਘਿਰੇ ਜਲੰਧਰ ਡਾਇਓਸਿਸ ਦੇ ਸਾਬਕਾ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਅੱਜ ਵੱਡੀ ਰਾਹਤ ਮਿਲੀ ਹੈ।

ਅੱਜ ਕੋਟਯਮ ਐਡੀਸ਼ਨ ਸੈਸ਼ਨ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਫ੍ਰੈਂਕੋ ਮੁਲੱਕਲ ਨੂੰ ਆਰੋਪਾਂ ਤੋਂ ਬਰੀ ਕਰ ਦਿੱਤਾ।

ਭਾਰਤ ਦੇ ਇਤਿਹਾਸ ਚ ਅਜਿਹਾ ਪਹਿਲਾ ਵਾਰ ਹੋਇਆ ਸੀ ਕਿ ਕਿਸੇ ਬਿਸ਼ਪ ਉੱਤੇ ਰੇਪ ਦੇ ਇਲਜਾਮ ਲੱਗੇ ਹੋਣ। ਪੀੜਤਾ ਨਨ ਨੇ ਇਲਜਾਮ ਲਗਾਇਆ ਸੀ ਕਿ ਬਿਸ਼ਪ ਨੇ ਉਸ ਨਾਲ 13 ਵਾਰ ਰੇਪ ਕੀਤਾ।

ਬਿਸ਼ਪ ਤੇ ਇਲਜਾਮ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਰੋਮਨ ਕੈਥਲਿਕ ਚਰਚ ਦੇ ਜਲੰਧਰ ਡਾਇਓਸਿਸ ਦੇ ਅੰਦਰ ਪੰਜਾਬ, ਹਿਮਾਚਲ, ਹਰਿਆਣਾ ਦੇ ਸਾਰੇ ਚਰਚ ਆਉਂਦੇ ਹਨ ਅਤੇ ਫ੍ਰੈਂਕੋ ਮੁਲੱਕਲ ਇਥੋਂ ਦੇ ਬਿਸ਼ਪ ਸਨ।

ਜਲੰਧਰ ਡਾਇਓਸਿਸ ਦੇ ਬੁਲਾਰੇ ਫਾਦਰ ਪੀਟਰ ਨੇ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ।