ਸੂਬਾ ਸਰਕਾਰ ਦਾ ਪੰਜਾਬ ਦੇ ਲੋਕਾਂ ਲਈ ਇਕ ਹੋਰ ਤੋਹਫ਼ਾ, ਬਿਜਲੀ ਬਕਾਏ ਕੀਤੇ ਮਾਫ਼

0
261

ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 31 ਦਸੰਬਰ 2021 ਤੱਕ ਜਿਹੜੇ ਵੀ ਖਪਤਕਾਰਾਂ ਦੇ ਬਿਜਲੀ ਬਿੱਲ ਬਕਾਇਆ ਹਨ, ਉਹ ਸਾਰੇ ਮੁਆਫ਼ ਕੀਤੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਅੱਜ ਹੀ 300 ਯੂਨਿਟ ਮੁਫਤ ਬਿਜਲੀ ਦਾ ਵਾਅਦਾ ਵੀ ਲਾਗੂ ਹੋਇਆ ਹੈ। ਬਕਾਏ ਮਾਫ ਕਰਕੇ ਸਰਕਾਰ ਨੇ ਲੋਕਾਂ ਨੂੰ ਇਕ ਹੋਰ ਰਾਹਤ ਦਿੱਤੀ ਹੈ

ਅੱਜ ਤੋਂ ਜਨਰਲ ਤੇ ਐਸਸੀ ਕੈਟਾਗਿਰੀ ਦੇ ਲੋਕਾਂ ਲਈ 300 ਯੂਨਿਟ ਫ੍ਰੀ ਕਰ ਦਿੱਤੀ ਗਈ ਹੈ। ਸ਼ਰਤ ਇਹ ਰੱਖੀ ਗਈ ਹੈ ਕਿ ਮੀਟਰ ਦਾ ਲੋਡ 2 ਕਿੱਲੋਵਾਟ ਤੋਂ ਘੱਟ ਹੋਣਾ ਚਾਹੀਦਾ ਹੈ। ਇਹ ਵਾਅਦਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ।

ਜਦੋਂ ਅਪ੍ਰੈਲ ਵਿਚ ਇਹ ਵਾਅਦਾ ਕੀਤਾ ਸੀ ਉਸ ਸਮੇਂ ਕਾਫੀ ਵਿਵਾਦ ਵੀ ਹੋਇਆ ਸੀ। ਕੁਝ ਲੋਕਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ। ਅੱਜ ਇਹ ਫੈਸਲਾ ਲਾਗੂ ਹੋਣ ਦੇ ਨਾਲ 31 ਦਸੰਬਰ 2021 ਤੱਕ ਦੇ ਸਾਰੇ ਬਕਾਏ ਮਾਫ ਕਰ ਦਿੱਤੇ ਗਏ ਹਨ।