ਬੱਚੇ ਖਾਤਰ ਸਹੁਰਿਆਂ ਨੇ ਨੂੰਹ ਨੂੰ ਖਵਾਇਆ ਮੁਰਦੇ ਦੀਆਂ ਹੱਡਿਆਂ ਦਾ ਪਾਊਡਰ, ਤਾਂਤਰਿਕ ਦੇ ਕਹਿਣ ‘ਤੇ ਕੀਤਾ ਇਹ ਉਪਾਅ

0
299

ਪੁਣੇ (ਮਹਾਰਾਸ਼ਟਰ) | ਅੰਧਵਿਸ਼ਵਾਸ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਔਰਤ ਨੂੰ ਬੱਚੇ ਲਈ ਸ਼ਮਸ਼ਾਨਘਾਟ ਲਿਜਾਣ ਤੋਂ ਬਾਅਦ ਮਨੁੱਖੀ ਹੱਡੀਆਂ ਦਾ ਪਾਊਡਰ ਖੁਆਇਆ ਗਿਆ। ਇਸ ਤੋਂ ਬਾਅਦ ਅਮਾਵਸ ਦੀ ਰਾਤ ਨੂੰ ਝਰਨੇ ਹੇਠ ਇਸ਼ਨਾਨ ਵੀ ਕਰਵਾਇਆ ਗਿਆ। ਤਾਂਤਰਿਕ ਬਾਬਾ ਦੀ ਸਲਾਹ ‘ਤੇ ਉਥੇ ਕਈ ਉਪਾਅ ਕੀਤੇ। ਪੀੜਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਦੇ ਨਾਲ ਹੀ ਪੁਲਸ ਨੇ ਪਤੀ, ਸਹੁਰੇ ਅਤੇ ਤਾਂਤਰਿਕ ਬਾਬਾ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਮਾਮਲਾ ਮਹਾਰਾਸ਼ਟਰ ਦੇ ਪੁਣੇ ਦਾ ਹੈ। ਪੁਲਿਸ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਮੁਤਾਬਕ ਉਸ ਦਾ ਵਿਆਹ 2019 ‘ਚ ਹੋਇਆ ਸੀ। ਉਸ ਸਮੇਂ ਵੀ ਸਹੁਰੇ ਵਾਲੇ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਕਾਰਨ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਨਕਦੀ, ਸੋਨਾ ਅਤੇ ਚਾਂਦੀ ਦੇ ਦਿੱਤੀ।

ਡੀਸੀਪੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 498ਏ, 323, 504, 506 ਦੇ ਨਾਲ-ਨਾਲ ਅੰਧ-ਵਿਸ਼ਵਾਸ ਵਿਰੋਧੀ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੋਸ਼ੀ ਪਰਿਵਾਰ ਪੜ੍ਹਿਆ-ਲਿਖਿਆ ਹੈ, ਫਿਰ ਵੀ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿਸ ਸ਼ਮਸ਼ਾਨਘਾਟ ਵਿੱਚ ਇਹ ਸਭ ਕੀਤਾ ਗਿਆ ਸੀ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।