ਨਵੀਂ ਦਿੱਲੀ | ਮੁਲਕ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਮੁੜ ਲਗਾਤਾਰ ਵੱਧਦੀ ਜਾ ਰਹੀ ਹੈ। ਪਹਿਲੀ ਵਾਰ ਐਤਵਾਰ ਨੂੰ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਕੋਰੋਨਾ ਕੇਸ ਆਏ ਹਨ। ਇਸ ਵਿੱਚ 57 ਹਜ਼ਾਰ ਤੋਂ ਵੱਧ ਸਿਰਫ ਮਹਾਰਾਸ਼ਟਰ ਤੋਂ ਹੀ ਆਏ ਹਨ।
ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਮਹਾਰਾਸ਼ਟਰ ਦੀ ਸਰਕਾਰ ਨੇ ਸ਼ਖਤੀ ਕੀਤੀ ਹੈ। ਹੁਣ ਰਾਤ ਨੂੰ ਉੱਥੇ ਸਿਰਫ ਜ਼ਰੂਰੀ ਸੇਵਾਵਾਂ ਲਈ ਹੀ ਬਾਹਰ ਨਿਕਲਿਆ ਜਾ ਸਕਦਾ ਹੈ। ਮਹਾਰਾਸ਼ਟਰ ਦੇ ਸਾਰੇ ਪਾਰਕ ਵੀ ਬੰਦ ਕਰ ਦਿੱਤੇ ਗਏ ਹਨ। ਇੱਥੋਂ ਦੇ ਸਰਕਾਰੀ ਦਫਤਰਾਂ ਵਿੱਚ ਵੀ ਸਿਰਫ 50 ਫੀਸਦੀ ਸਟਾਫ ਨੂੰ ਹੀ ਬੁਲਾਇਆ ਜਾਵੇਗਾ।
ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰੇ ਤੱਕ ਲੌਕਡਾਊਨ ਵੀ ਲਗਾ ਦਿੱਤਾ ਗਿਆ ਹੈ। ਅਜਿਹਾ ਹਰ ਹਫਤੇ ਹੋਵੇਗਾ।
ਦਿੱਲੀ ਵਿੱਚ 4 ਹਜ਼ਾਰ ਤੋਂ ਵੱਧ ਕੇਸ ਇੱਕ ਦਿਨ ਵਿੱਚ ਰਿਪੋਰਟ ਕੀਤੇ ਗਏ ਹਨ।