ਜਲੰਧਰ | ਵੀਰਵਾਰ ਨੂੰ ਜਲੰਧਰ ਵਿੱਚ ਪਹਿਲੀ ਵਾਰ 500 ਤੋਂ ਵੱਧ ਕੋਰੋਨਾ ਕੇਸ ਆਏ ਹਨ। ਪਿਛਲੇ ਇੱਕ ਸਾਲ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ ਕਿਸੇ ਇੱਕ ਦਿਨ ਵੀ ਇੰਨੇ ਜ਼ਿਆਦਾ ਕੇਸ ਨਹੀਂ ਆਏ।
ਵੀਰਵਾਰ ਨੂੰ 510 ਕੇਸਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 5 ਮੌਤਾਂ ਹੋਈਆਂ ਹਨ।
ਅੱਜ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਹੈ ਕਿ ਅੱਜ ਤੋਂ ਜਲੰਧਰ ਸਮੇਤ 7 ਜ਼ਿਲ੍ਹਿਆਂ ਵਿੱਚ ਨਾਇਟ ਕਰਫਿਊ 9 ਵਜੇ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ ਨਾਇਟ ਕਰਫਿਊ ਰਾਤ 11 ਵਜੇ ਤੱਕ ਸ਼ੁਰੂ ਹੁੰਦਾ ਸੀ।
ਅੱਜ ਦੇ 507 ਕੇਸ ਕਿਹੜੇ ਇਲਾਕਿਆਂ ਤੋਂ ਹਨ ਇਸ ਦੀ ਡਿਟੇਲ ਫਿਲਹਾਲ ਸਿਹਤ ਵਿਭਾਗ ਇਕੱਠੀ ਕਰ ਰਿਹਾ ਹੈ। ਜਿਵੇਂ ਹੀ ਇਹ ਡਿਟੇਲ ਇਕੱਠੀ ਹੋਵੇਗੀ ਅਸੀਂ ਇੱਥੇ ਪਬਲਿਸ਼ ਕਰਾਂਗੇ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।