ਚੰਡੀਗੜ੍ਹ, 5 ਫਰਵਰੀ| ਪੰਜਾਬ ਦੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਪੇਂਡੂ ਖੇਤਰਾਂ ਵਿੱਚ ਅੱਜ ਤੜਕੇ ਧੁੰਦ ਛਾਈ ਰਹੀ ਹੈ। ਜਿਵੇਂ-ਜਿਵੇਂ ਦਿਨ ਚੜ੍ਹਦਾ ਰਿਹਾ ਹੈ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ‘ਚ ਸਵੇਰੇ ਧੁੱਪ ਨਿਕਲੀ ਹੈ। ਘੱਟੋ-ਘੱਟ ਤਾਪਮਾਨ ਵੀ 9 ਡਿਗਰੀ ਸੈਲਸੀਅਸ ‘ਤੇ ਆ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਸੋਮਵਾਰ ਨੂੰ ਅਸਮਾਨ ਅੰਸ਼ਕ ਤੌਰ ‘ਤੇ ਬੱਦਲਵਾਈ ਰਹਿ ਸਕਦੀ ਹੈ। ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਜਾਰੀ ਰਹੇਗੀ।
ਮੌਸਮ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Skymet Weather.com ਮੁਤਾਬਿਕ ਅਗਲੇ ਦੋ ਦਿਨਾਂ ‘ਚ ਦਿੱਲੀ ‘ਚ ਮੌਸਮ ਸਾਫ ਹੋਣਾ ਸ਼ੁਰੂ ਹੋ ਜਾਵੇਗਾ। ਪੱਛਮੀ ਹਿਮਾਲੀਅਨ ਖੇਤਰ ਵਿੱਚ ਇਸ ਵੇਲੇ ਹੋ ਰਹੀ ਬਰਫ਼ਬਾਰੀ ਵੀ ਅੱਜ ਸ਼ਾਮ ਤੱਕ ਰੁਕ ਜਾਵੇਗੀ।
ਦਿੱਲੀ ਐਨਸੀਆਰ ‘ਚ ਮੀਂਹ
ਦਿੱਲੀ NCR ‘ਚ ਐਤਵਾਰ-ਸੋਮਵਾਰ ਰਾਤ ਨੂੰ ਲਗਾਤਾਰ ਤੀਜੇ ਦਿਨ ਹਲਕੀ ਬਾਰਿਸ਼ ਹੋਈ। ਹਾਲਾਂਕਿ ਸੋਮਵਾਰ ਸਵੇਰੇ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ। ਇਸ ਕਾਰਨ ਇੱਥੇ ਇੱਕ ਵਾਰ ਫਿਰ ਤਾਪਮਾਨ ਹੇਠਾਂ ਆ ਗਿਆ ਹੈ। ਸੋਮਵਾਰ ਸਵੇਰੇ ਦਿੱਲੀ ਐਨਸੀਆਰ ਵਿੱਚ ਘੱਟੋ-ਘੱਟ ਤਾਪਮਾਨ 8 ਤੋਂ 9 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।
ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਵੀ 20 ਡਿਗਰੀ ਸੈਲਸੀਅਸ ਤੋਂ ਘਟ ਕੇ 18 ਡਿਗਰੀ ‘ਤੇ ਆ ਗਿਆ। ਭਾਰਤੀ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਦਿੱਲੀ ਐਨਸੀਆਰ ਵਿੱਚ ਇੱਕ ਵਾਰ ਫਿਰ ਧੁੰਦ ਵੱਧ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਕੈਂਡ ‘ਚ ਇੱਥੇ ਚੰਗੀ ਬਾਰਿਸ਼ ਹੋਈ ਹੈ। ਹਾਲਾਂਕਿ ਐਤਵਾਰ ਨੂੰ ਦਿਨ ਵੇਲੇ ਮੌਸਮ ਸਾਫ਼ ਹੋਣ ਕਾਰਨ ਲੋਕ ਖੂਬ ਮਸਤੀ ਵੀ ਕਰ ਰਹੇ ਹਨ। ਲੋਕ ਪਾਰਕਾਂ ਅਤੇ ਪਿਕਨਿਕ ਸਪਾਟ ਵੱਲ ਨਿਕਲ ਪਏ ਹਨ।
ਹਾਲਾਂਕਿ ਐਤਵਾਰ ਰਾਤ ਨੂੰ ਮੌਸਮ ਇੱਕ ਵਾਰ ਫਿਰ ਖਰਾਬ ਹੋ ਗਿਆ ਅਤੇ ਅੱਧੀ ਰਾਤ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20.3 ਡਿਗਰੀ ਦਰਜ ਕੀਤਾ ਗਿਆ ਸੀ, ਪਰ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਕਰੀਬ ਦੋ ਡਿਗਰੀ ਹੇਠਾਂ ਆ ਕੇ 18 ਦਰਜ ਕੀਤਾ ਗਿਆ।