ਕੇਂਦਰੀ ਬਜਟ : ਮੱਧ ਵਰਗ ਲਈ PM ਅਵਾਸ ਯੋਜਨਾ ਤਹਿਤ ਬਣਾਏ ਜਾਣਗੇ 2 ਕਰੋੜ ਨਵੇਂ ਘਰ

0
212

ਦਿੱਲੀ, 1 ਫਰਵਰੀ| ਅੱਜ ਯਾਨੀ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2024-25 ਦਾ ਬਜਟ ਪੇਸ਼ ਕਰ ਰਹੀ ਹੈ। ਇਹ ਅੰਤਰਿਮ ਬਜਟ ਹੈ, ਕਿਉਂਕਿ ਆਮ ਚੋਣਾਂ ਅਪ੍ਰੈਲ-ਮਈ ਵਿੱਚ ਹੋਣੀਆਂ ਹਨ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਜੁਲਾਈ ‘ਚ ਪੂਰਾ ਬਜਟ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਸੀਤਾਰਮਨ ਦੇ ਕਾਰਜਕਾਲ ਦਾ ਇਹ ਛੇਵਾਂ ਬਜਟ ਹੈ।

ਨਿਰਮਲਾ ਨੇ ਕਿਹਾ, ਸਾਡੀ ਸਰਕਾਰ ਸਰਵਾਈਕਲ ਕੈਂਸਰ ਟੀਕਾਕਰਨ ‘ਤੇ ਧਿਆਨ ਦੇਵੇਗੀ। ਮਾਵਾਂ ਅਤੇ ਬਾਲ ਸੰਭਾਲ ਸਕੀਮਾਂ ਨੂੰ ਵਿਆਪਕ ਪ੍ਰੋਗਰਾਮ ਅਧੀਨ ਲਿਆਂਦਾ ਗਿਆ। 9-14 ਸਾਲ ਦੀਆਂ ਲੜਕੀਆਂ ਦੇ ਟੀਕਾਕਰਨ ‘ਤੇ ਧਿਆਨ ਦਿੱਤਾ ਜਾਵੇਗਾ।

ਸਰਕਾਰ ਮੱਧ ਵਰਗ ਲਈ ਆਵਾਸ ਯੋਜਨਾ ਲਿਆਵੇਗੀ। ਅਗਲੇ 5 ਸਾਲਾਂ ‘ਚ 2 ਕਰੋੜ ਘਰ ਬਣਾਏ ਜਾਣਗੇ। ਪੀਐਮ ਆਵਾਸ ਤਹਿਤ 3 ਕਰੋੜ ਘਰ ਬਣਾਏ ਗਏ ਹਨ।