Flipkart ਨੇ ਆਪਣੀ ਗਾਹਕਾਂ ਲਈ ਲਗਾਈ ਸੇਲ, ਤਿਉਹਾਰ ਕਰਕੇ ਮਿਲ ਰਿਹਾ ਸਸਤਾ ਸਾਮਾਨ

0
5353

ਨਵੀਂ ਦਿੱਲੀ । Flipkart ਦੀ ਬਿੱਗ ਬਿਲੀਅਨ ਡੇਅ ਸੇਲ ਤੋਂ ਬਾਅਦ ਹੁਣ ਕੰਪਨੀ ਨੇ ਅੱਜ ਤੋਂ ਬਿੱਗ ਦੀਵਾਲੀ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਵਿਕਰੀ ਸੇਲ ਤੋਂ ਪਹਿਲਾਂ 4 ਨਵੰਬਰ ਤੱਕ ਚੱਲੇਗੀ। ਇਸ ਸੇਲ ਵਿੱਚ ਤੁਸੀਂ ਲਗਪਗ ਹਰ ਚੀਜ਼ ਜਿਸ ਦੀ ਤੁਹਾਨੂੰ ਜ਼ਰੂਰਤ ਹੈ, ਬੇਹੱਦ ਸਸਤੀ ਖਰੀਦ ਸਕਦੇ ਹੋ। ਜੇ ਤੁਸੀਂ ਬਿੱਗ ਬਿਲੀਅਨ ਸੇਲ ਦਾ ਲਾਭ ਨਹੀਂ ਲਿਆ, ਤਾਂ ਤੁਹਾਡੇ ਕੋਲ ਡਿਸਕਾਉਂਟ ਆਫਰ ਦੇ ਨਾਲ ਖਰੀਦਦਾਰੀ ਕਰਨ ਦਾ ਇੱਕ ਹੋਰ ਮੌਕਾ ਹੈ। ਇਸ ਸੇਲ ਵਿੱਚ ਤੁਸੀਂ ਬਿਜਲੀ ਦੇ ਉਪਕਰਨ, ਮੋਬਾਈਲ, ਲੈਪਟਾਪ ਦੇ ਨਾਲ ਕੱਪੜਿਆਂ ‘ਤੇ ਵੀ ਛੂਟ ਹਾਸਲ ਕਰ ਸਕਦੇ ਹੋ।

ਇਹ ਹਨ ਆਫਰਸ

ਫਲਿੱਪਕਾਰਟ ਦੀ ਇਸ Big Diwali Sale ‘ਚ ਕੰਪਨੀ ਵਲੋਂ ਪਲੱਸ ਮੈਂਬਰਾਂ ਨੂੰ ਪਹਿਲੀ ਸੇਲ ਦਾ ਲਾਭ ਲੈਣ ਦਾ ਮੌਕਾ ਮਿਲ ਰਿਹਾ ਹੈ। ਇਹ ਸੇਲ ਪਲੱਸ ਮੈਂਬਰਾਂ ਲਈ 12 ਵਜੇ ਤੋਂ ਸ਼ੁਰੂ ਕੀਤੀ ਗਈ ਹੈ। ਫਲਿੱਪਕਾਰਟ ਮੁਤਾਬਕ ਐਸਬੀਆਈ, ਆਈਸੀਆਈਸੀਆਈ ਬੈਂਕ, ਐਚਡੀਐਫਸੀ ਤੇ ਐਕਸਿਸ ਬੈਂਕ ਕਾਰਡਾਂ ਨਾਲ ਖਰੀਦਦਾਰੀ ਕਰਨ ‘ਤੇ ਨੋ ਕੋਸਟ ਈਐਮਆਈ ਆਪਸ਼ਨ ਉਪਲਬਧ ਹੋਵੇਗਾ। ਇਸ ਦੇ ਨਾਲ ਹੀ EMI ਦਾ ਵਿਕਲਪ ਡੈਬਿਟ ਕਾਰਡ ‘ਤੇ ਵੀ ਮਿਲੇਗਾ।

ਇਨ੍ਹਾਂ ‘ਤੇ ਮਿਲੇਗੀ ਡਿਸਕਾਉਂਟ

ਫਲਿੱਪਕਾਰਟ ਸੇਲ ‘ਚ ਸਮਾਰਟਫੋਨ ‘ਤੇ ਬੰਪਰ ਛੂਟ ਮਿਲੇਗੀ। ਇਸ ‘ਚ ਗਾਹਕ 70,000 ਰੁਪਏ ਦੇ LG G8X ਡਿਊਲ ਫੋਨ ਨੂੰ 24,990 ਰੁਪਏ ‘ਚ ਖਰੀਦ ਸਕਣਗੇ। Vivo V20 ਨੂੰ 27,990 ਰੁਪਏ ਦੀ ਕੀਮਤ ਦੇ ਨਾਲ ਇਸ ਸੈੱਲ ‘ਚ 24,990 ਰੁਪਏ ਵਿੱਚ ਖਰੀਦਣ ਦਾ ਮੌਕਾ ਮਿਲੇਗਾ।

ਇਸ ਦੇ ਨਾਲ ਹੀ Samsung Galaxy F41 ਦੀ ਕੀਮਤ 19,999 ਰੁਪਏ ਹੈ, ਪਰ ਤੁਸੀਂ ਇਸ ਸੇਲ ‘ਚ ਇਸ ਫੋਨ ਨੂੰ 15,499 ਰੁਪਏ ‘ਚ ਆਰਡਰ ਕਰ ਸਕਦੇ ਹੋ। ਇੰਨਾ ਹੀ ਨਹੀਂ ਸਮਾਰਟਫੋਨ ਤੋਂ ਇਲਾਵਾ ਹੋਰ ਇਲੈਕਟ੍ਰਾਨਿਕ ਚੀਜ਼ਾਂ ਜਿਵੇਂ ਟੀਵੀ, ਲੈਪਟਾਪ, ਸਪੀਕਰ, ਕੈਮਰੇ ਤੇ ਹੈੱਡਫੋਨ ‘ਤੇ ਵੀ ਛੂਟ ਮਿਲੇਗੀ। ਤੁਸੀਂ ਇਸ ਸੇਲ ਵਿਚ ਰਸੋਈ ਦੀਆਂ ਚੀਜ਼ਾਂ ਵੀ ਸਸਤੀਆਂ ਕੀਮਤਾਂ ‘ਤੇ ਖਰੀਦ ਸਕਦੇ ਹੋ।