ਜਲੰਧਰ ਤੋਂ ਦਿੱਲੀ ਦੀ ਫਲਾਇਟ 12 ਜਨਵਰੀ ਤੋਂ ਪੂਰਾ ਹਫਤਾ ਭਰੇਗੀ ਉਡਾਨ, ਜਲੰਧਰ-ਮੁੰਬਈ ਫਲਾਇਟ ਹੋਵੇਗੀ ਬੰਦ…

0
4612

ਜਲੰਧਰ | ਆਦਮਪੁਰ ਤੋਂ ਨਵੀਂ ਦਿੱਲੀ ਦੀ ਫਲਾਇਟ ਨੂੰ ਹੁਣ ਮੁੜ ਹਫਤੇ ਦੇ 7 ਦਿਨ ਚਲਾਉਣ ਦਾ ਕੰਪਨੀ ਨੇ ਫੈਸਲਾ ਕੀਤਾ ਹੈ। 12 ਜਨਵਰੀ ਤੋਂ ਇਹ ਫਲਾਇਟ ਪੂਰਾ ਹਫਤਾ ਦਿੱਲੀ ਅਪਡਾਊਨ ਕਰੇਗੀ।
ਦੂਜੇ ਪਾਸੇ ਆਦਮਪੁਰ ਤੋਂ ਮੁੰਬਈ ਵਾਲੀ ਫਲਾਇਟ ਨੂੰ ਬੰਦ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ 10 ਜਨਵਰੀ ਤੋਂ ਆਦਮਪੁਰ-ਮੁੰਬਈ ਫਲਾਇਟ ਬੰਦ ਕੀਤੀ ਜਾਵੇਗੀ ਜਦਕਿ ਇਸ ਦਾ ਅਸਲ ਕਾਰਨ ਇਹ ਹੈ ਕਿ ਕੰਪਨੀ ਨੂੰ ਮੁਸਾਫਿਰ ਹੀ ਨਹੀਂ ਮਿਲ ਰਹੇ।
ਆਦਮਪੁਰ ‘ਚ ਲਗਾਤਾਰ ਪੈ ਰਹੀ ਧੁੰਦ ਕਾਰਨ ਵੀ ਇਸ ਫਲਾਇਟ ਨੂੰ ਵਾਰ-ਵਾਰ ਰੱਦ ਕਰਨਾ ਪੈਂਦਾ ਹੈ। ਇਸੇ ਨੂੰ ਵੇਖਦੇ ਹੋਏ ਕੰਪਨੀ ਨੇ ਇਸ ਫਲਾਇਟ ਨੂੰ ਫਿਲਹਾਲ ਬੰਦ ਕਰਨ ਦਾ ਫੈਸਲਾ ਲਿਆ ਹੈ।