ਪੜ੍ਹੋ – ਜਲੰਧਰ ਦੀਆਂ ਪੰਜ ਖ਼ਾਸ ਖ਼ਬਰਾਂ

0
580

ਜਲੰਧਰ . ਜ਼ਿਲ੍ਹੇ ਦੀ ਕੋਰੋਨਾ ਅਪਡੇਟ ਤੇ ਹੋਰ ਖਬਰਾਂ ਹੇਠਾਂ ਦਿੱਤੀਆਂ ਗਈਆਂ ਹਨ।

ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਈ 20ਵੀਂ ਮੌਤ, 19 ਰਿਪੋਰਟਾਂ ਆਇਆ ਪਾਜ਼ੀਟਿਵ

ਕੋਰੋਨਾ ਪਾਜੀਟਿਵ 67 ਸਾਲਾਂ ਵਿਅਕਤੀ ਦੀ ਮੌਤ ਹੋ ਜਾਣ ਨਾਲ ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ। ਇਹ ਵਿਅਕਤੀ ਕਿਡਨੀ ਦੀ ਸਮੱਸਿਆ ਤੋਂ ਪਹਿਲਾਂ ਹੀ ਪੀੜਤ ਸੀ। ਸ਼ਨੀਵਾਰ ਨੂੰ 3 ਸਾਲ ਦੀ ਬੱਚੀ ਸਮੇਤ 19 ਨਵੇਂ ਮਾਮਲੇ ਸਾਹਮਣੇ ਆਏ। ਹੁਣ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 697 ਹੋ ਗਈ ਹੈ ਤੇ ਐਕਟਿਵ ਕੇਸ 389 ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜਿਲ੍ਹੇ ਵਿਚ 533 ਰਿਪੋਰਟਾਂ ਨੈਗੇਟਿਵ ਵੀ ਆਈਆਂ। ਹੁਣ ਪੂਰੀ ਦੁਨੀਆਂ ਵਿਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ।

ਜਲੰਧਰ ਵਿਚ ਇਕ ਔਰਤ ਦੀ ਸਰਕਾਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਤੇ ਪ੍ਰਾਇਵੇਟ ਨੈਗੇਟਿਵ

ਜਲੰਧਰ ਦੀ ਰਹਿਣ ਵਾਲੀ ਵਿਦੇਸ਼ ਤੋਂ ਆਈ ਔਰਤ ਦੀ ਸਰਕਾਰੀ ਕੋਰੋਨਾ ਰਿਪੋਰਟ ਪਾਜੀਟਿਵ ਤੇ ਪ੍ਰਾਇਵੇਟ ਨੈਗੇਟਿਵ ਆਉਣ ਨਾਲ ਸਿਹਤ ਵਿਭਾਗ ਪਰੇਸ਼ਾਨੀ ਵਿਚ ਹੈ। ਇਸ ਤਰ੍ਹਾਂ ਦੇ ਚੱਕਰਵਿਊ ਕਰਕੇ ਔਰਤ ਦੇ ਸਾਰੇ ਪਰਿਵਾਰ ਵਿਚ ਦਹਿਸ਼ਤ ਦਾ ਮਾਹੌਲ ਹੈ।  ਹਾਲਾਕਿ ਨਿੱਜੀ ਲੈਬ ਨੇ ਸੈਂਪਲ ਨੂੰ ਰਪੀਟ ਕਰਨ ਲਈ ਦੁਬਾਰਾਂ ਜਾਂਚ ਕਰਨ ਲਈ ਕਿਹਾ ਹੈ। ਨੋਡਲ ਅਫਸਰ ਡਾ ਟੀਪੀ ਸਿੰਘ ਦਾ ਕਹਿਣਾ ਹੈ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਹਾਸਲ ਨਹੀਂ ਹੋਈ। 

ਮੈਰੀਟੋਰੀਅਸ ਸਕੂਲ ਦੇ ਕੋਵਿਡ ਸੈਂਟਰ ਤੋਂ 21 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ

ਕੋਰੋਨਾ ਯੁੱਗ ਦੌਰਾਨ ਕਸਬੇ ਦੇ ਲੋਕਾਂ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਕੋਰੋਨਾ ਦੇ ਮਰੀਜ਼ ਵੀ ਤੇਜ਼ੀ ਨਾਲ ਠੀਕ ਹੋ ਰਹੇ ਹਨ. ਸ਼ਨੀਵਾਰ ਸ਼ਾਮ ਨੂੰ, 21 ਕੋਰੋਨਾ ਸਕਾਰਾਤਮਕ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਕਪੂਰਥਲਾ ਰੋਡ ਦੇ ਮੈਰੀਟੋਰੀਅਸ ਸਕੂਲ ਵਿਖੇ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦਿੱਤੀ ਗਈ।

ਭਾਰਗੋਂ ਕੈਂਪ ਦੇ ਕੰਟੇਨਮੈਂਟ ਜੋਨ ਵਿਚ ਨਹੀਂ ਦਿਖ ਰਹੀ ਸਖਤੀ

ਜਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਸ਼ਹਿਰ ਦੇ ਕਈ ਇਲਾਕੇ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਐਲਾਨੇ ਗਏ ਹਨ ਪਰ ਇਹਨਾਂ ਇਲਾਕਿਆਂ ਵਿਚੋਂ ਭਾਰਗੋਂ ਕੈਂਪ ਦੇ ਲੋਕ ਆਮ ਵਾਂਗ ਹੀ ਬਿਨਾਂ ਕਿਸੇ ਸਾਵਧਾਨੀ ਤੋਂ ਬਾਹਰ ਘੁੰਮ ਰਹੇ ਹਨ। ਉੱਥੇ ਪੁਲਿਸ ਦੀ ਵੀ ਕੋਈ ਸਖ਼ਤੀ ਨਹੀਂ ਹੈ, ਪਰ ਦੂਸਰੇ ਪਾਸੇ ਰਾਮ ਨਗਰ ਵਿਚ ਪੁਲਿਸ ਦੀ ਪੂਰੀ ਨਿਗਰਾਨੀ ਹੈ।

ਜਲੰਧਰ ਸਮੇਤ ਚਾਰ ਜ਼ਿਲ੍ਹਿਆਂ ਦੇ ਕਰਮਚਾਰੀਆਂ ਨੇ 86 ਦਿਨਾਂ ਚ ਕਢਵਾਇਆ 95 ਕਰੋੜ ਪੀਐਫ

ਕੋਰੋਨਾ ਦੇ ਵਿਚਕਾਰ ਪੀਐਫ ਧਾਰਕਾਂ ਨੂੰ ਪੈਸੇ ਦੀ ਤੰਗੀ ਨਾ ਆਵੇ ਇਸ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਿਭਾਗ ਦੁਆਰਾ ਪਿਛਲੇ ਮਹੀਨੇ ਵੱਡਾ ਬਦਲਾਅ ਕੀਤਾ ਹੈ। ਜਲੰਧਰ ਸਮੇਤ ਚਾਰ ਜਿਲ੍ਹਿਆ ਦੇ 18,419 ਕਰਮਚਾਰੀਆਂ ਨੇ ਇਸ ਸਕੀਮ ਤਹਿਤ 95 ਕਰੋੜਾ ਰੁਪਏ ਆਪਣੇ ਪੀਐਫ ਚੋਂ ਕਢਵਾਏ ਹਨ।