ਬਠਿੰਡਾ | ਕੋਟਫੱਤਾ ਸੜਕ ਉਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੂਰਾ ਪਰਿਵਾਰ ਖਤਮ ਹੋ ਗਿਆ। ਟਰਾਲੇ ਨਾਲ ਹੋਈ ਟੱਕਰ ਵਿਚ ਕਾਰ ਸਵਾਰ ਮਾਂ-ਧੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਇਕੋ ਪਰਿਵਾਰ ਦੇ ਮੈਂਬਰ ਸਨ। ਹਾਦਸੇ ਦੌਰਾਨ ਕਾਰ ਦੇ ਪਰਖੱਚੇ ਉਡ ਗਏ।
ਇਸ ਹਾਦਸੇ ਦਾ ਕਾਰਨ ਪਰਾਲੀ ਦਾ ਧੂੰਆਂ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਕੋਟ ਸ਼ਮੀਰ ਤੋਂ ਮੋੜ ਮੰਡੀ ਕਿਸੇ ਕੰਮ ਲਈ ਜਾ ਰਹੇ ਸਨ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਕਾਰਵਾਈ ਕਰਦਿਆਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।