ਹੁਸ਼ਿਆਰਪੁਰ . ਮਹਿਲਪੁਰ ਸ਼ਹਿਰ ਵਿਚ ਅੱਜ ਵਿਆਹ ਵਾਲੀ ਕਾਰ ਦੀ ਟਰੱਕ ਨਾਲ ਟੱਕਰ ਵਿਚ ਨਵੀਂ ਵਿਆਹੀ ਜੋੜੀ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਮਾਹਿਲਪੁਰ ਦੇ ਨਜ਼ਦੀਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਦੱਸਿਆ ਜਾ ਰਿਹਾ ਕਿ ਲਾੜੇ ਦੀ ਹਾਲਤ ਗੰਭੀਰ ਹੈ।
ਲਾੜੇ ਦੇ ਸਿਰ ਉੱਤੇ ਗੰਭੀਰ ਰੂਪ ਵਿਚ ਸੱਟ ਲੱਗ ਗਈ ਹੈ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ ਤੇ ਸਾਰਾ ਖੁਸੀਆਂ ਦਾ ਮਾਹੌਲ ਵੈਗਾਰ ਵਿਚ ਬਦਲ ਗਿਆ। ਹੁਸ਼ਿਆਰਪੁਰ ਨੇ ਵਾਹਨਾਂ ਨੂੰ ਆਪਣੇ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।