ਚੰਡੀਗੜ੍ਹ ‘ਚ ਬਾਈਕ ਸਵਾਰਾਂ ਨੇ ਕਾਰ ਸਵਾਰ ਫਾਈਨੇਂਸਰ ਨੂੰ ਮਾਰੀਆਂ 5 ਗੋਲੀਆਂ, ਮੌਤ

0
866

ਚੰਡੀਗੜ੍ਹ. ਬਾਉਂਸਰ ਤੋਂ ਫਾਈਨਾਂਸਰ ਬਣੇ ਇਕ ਵਿਅਕਤੀ ਦਾ ਸੋਮਵਾਰ ਦੇਰ ਰਾਤ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਫਾਈਨਾਂਸਰ ਸੁਰਜੀਤ ਨੂੰ 3 ਗੋਲੀਆਂ ਛਾਤੀ, ਇਕ ਕਨਪਟੀ ਅਤੇ ਇਕ ਗੋਲੀ ਗਰਦਨ ਵਿੱਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਕੁਲ 7 ਰਾਉਂਡ ਫਾਇਰ ਕੀਤੇ ਗਏ ਸੀ। ਗੋਲੀਆਂ ਲੱਗਣ ਤੋਂ ਬਾਅਦ ਸੁਰਜੀਤ ਨੂੰ ਪੀਜੀਆਈ ਦਾਖਿਲ ਕਰਵਾਇਆ ਗਿਆ ਸੀ। ਪਰ ਇਲਾਜ ਦੋਰਾਨ ਉਸਦੀ ਮੌਤ ਹੋ ਗਈ।

ਪੁਲਿਸ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ ਪਰ ਹਾਲੇ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ ਹੈ ਕਿ ਕਤਲ ਕਿਉਂ ਕੀਤਾ ਗਿਆ ਹੈ। ਬੀਤੇ ਦਿਨੀ ਹੋਈ ਮੀਤ ਕਤਲ ਕਾਂਡ ਵਿੱਚ ਸੁਰਜੀਤ ਦਾ ਨਾਂ ਆਇਆ ਸੀ। ਹੋ ਸਕਦਾ ਹੈ ਕਿ ਪੈਸੇਆਂ ਦੇ ਲੈਣ-ਦੇਣ ਨੂੰ ਲੈ ਕੇ ਕਿਸੇ ਨੇ ਸੁਰਜੀਤ ਨੂੰ ਮਾਰ ਦਿੱਤਾ ਹੋਵੇ। ਅੱਜਕਲ ਸੁਰਜੀਤ ਸੇਕਟਰ-22 ਵਿੱਚ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਸੈਕਟਰ-38 ਵਿੱਚ ਕਿਰਾਏ ਤੇ ਰਹਿੰਦਾ ਸੀ। ਸੁਰਜੀਤ ਪਹਿਲੇ ਸਾੱਲਿਡ ਮੈਨ ਪਾਵਰ ਦੇ ਨਾਂ ਨਾਲ ਬਾਉਂਸ੍ਰਸ ਕੰਪਨੀ ਚਲਾਉਂਦਾ ਸੀ।

ਡੱਡੂਮਾਜਰਾ ਸੈਕਟਰ-38 ਸਮਾੱਲ ਚੌਕ ਤੇ ਹਮਲਾਵਰਾਂ ਨੇ ਘੇਰਿਆ ਤੇ ਕੀਤੀ ਵਾਰਦਾਤ

ਸੋਮਵਾਰ ਰਾਤ ਕਰੀਬ 10.30 ਵਜੇ ਸੁਰਜੀਤ ਆਪਣੀ ਕਾਰ ਲੈ ਕੇ ਕਿਸੇ ਕੰਮ ਜਾ ਰਿਹਾ ਸੀ। ਜਦੋਂ ਉਹ ਡੱਡੂਮਾਜਰਾ ਸੈਕਟਰ-38 ਸਮਾੱਲ ਚੌਕ ਤੇ ਪੁੱਜਿਆ ਤਾਂ ਉੱਥੇ ਉਸਨੂੰ ਦੋ ਬਾਈਕ ਸਵਾਰਾਂ ਨੇ ਰੋਕਿਆ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦਾ ਕਤਲ ਕਰ ਦਿੱਤਾ।       

ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਅਤੇ ਮੀਤ ਪਹਿਲਾਂ ਇੱਕਠੇ ਹੀ  ਬਾਉਂਸਰ ਕੰਪਨੀ ਚਲਾਉਂਦੇ ਸੀ। ਇਸ ਤੋਂ ਬਾਅਦ ਦੋਵਾਂ ਵਿੱਚ ਵਿਵਾਦ ਹੋ ਗਿਆ। ਦੋਵੇਂ ਸ਼ਹਿਰ ‘ਚ ਅਲਗ-ਅਲਗ ਬਾਉਂਸਰ ਗ੍ਰੁਪ ਚਲਾਉਣ ਲੱਗ ਪਏ ਸਨ। ਇਕ ਵਾਰ ਸੁਰਜੀਤ ਤੇ ਪਹਿਲਾਂ ਵੀ ਸੈਕਟਰ-34 ਵਿੱਚ ਹਮਲਾ ਹੋਇਆ ਸੀ। ਉੱਥੇ ਹੀ ਸਕੇਤੜੀ ਵਿੱਚ ਹੋਏ ਮੀਤ ਕਤਲ ਕਾਂਡ ਵਿੱਚ ਵੀ ਸੁਰਜੀਤ ਦਾ ਨਾਂ ਸਾਹਮਣੇ ਆਇਆ ਸੀ। ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਉਸਨੂੰ ਕਲੀਨ ਚਿਟ ਮਿਲ ਗਈ ਸੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।