ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਇਕ ਦਿਨਾਂ ਮੈਚ ਅੱਜ, ਦੇਖੋ ਕੌਣ ਮਾਰੇਗਾ ਬਾਜ਼ੀ

0
2095

ਨਵੀਂ ਦਿੱਲੀ, 17 ਦਸੰਬਰ| ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਐਤਵਾਰ ਨੂੰ ਜੋਹਾਨਸਬਰਗ ਦੇ ਨਿਊ ਵਾਂਡਰਰਸ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ, ਟਾਸ ਦੁਪਹਿਰ 1:00 ਵਜੇ ਹੋਵੇਗਾ।

ਦੋਵੇਂ ਟੀਮਾਂ ਵਿਸ਼ਵ ਕੱਪ ਤੋਂ ਬਾਅਦ ਪਹਿਲਾ ਵਨਡੇ ਖੇਡ ਰਹੀਆਂ ਹਨ। ਇਸ ਲਈ ਵਿਸ਼ਵ ਕੱਪ ‘ਚ ਹਾਰ ਤੋਂ ਬਾਅਦ ਹੁਣ ਦੋਵੇਂ ਟੀਮਾਂ ਜਿੱਤ ਨਾਲ ਨਵੀਂ ਸ਼ੁਰੂਆਤ ਕਰਨਗੀਆਂ। ਟੀਮ ਇੰਡੀਆ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਹਰਾਇਆ ਸੀ, ਜਦਕਿ ਦੂਜੇ ਸੈਮੀਫਾਈਨਲ ‘ਚ ਦੱਖਣੀ ਅਫਰੀਕਾ ਨੂੰ ਆਸਟ੍ਰੇਲੀਆ ਹੱਥੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਵਿੱਚ ਪਿਛਲੇ ਤਿੰਨ ਵਨਡੇ ਮੈਚਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ਟੀਮ 2022 ਦੇ ਦੌਰੇ ਦੌਰਾਨ ਕੇਪਟਾਊਨ ਅਤੇ ਪਰਲ ਵਿੱਚ 3 ਮੈਚ ਹਾਰ ਗਈ ਸੀ। ਇਸ ਮੈਦਾਨ ‘ਤੇ ਆਖਰੀ ਵਨਡੇ ਵੀ ਹਾਰ ਗਈ ਸੀ। ਅਜਿਹੇ ‘ਚ ਦੱਖਣੀ ਅਫਰੀਕਾ ਆਪਣੀ ਜੇਤੂ ਮੁਹਿੰਮ ਜਾਰੀ ਰੱਖਣਾ ਚਾਹੇਗਾ।

ਅਫਰੀਕੀ ਪਿੱਚਾਂ ‘ਤੇ ਭਾਰਤ ਦਾ ਵਨਡੇ ਰਿਕਾਰਡ ਖਰਾਬ ਹੈ। ਟੀਮ ਇੱਥੇ ਪਿਛਲੀਆਂ 5 ਸੀਰੀਜ਼ਾਂ ‘ਚੋਂ 4 ਹਾਰ ਚੁੱਕੀ ਹੈ। ਟੀਮ ਇੰਡੀਆ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ 2018 ਵਿੱਚ ਦੱਖਣੀ ਅਫਰੀਕਾ ਵਿੱਚ ਇੱਕੋ-ਇੱਕ ਵਨਡੇ ਸੀਰੀਜ਼ ਜਿੱਤੀ ਸੀ। ਦੋਵਾਂ ਵਿਚਾਲੇ ਹੁਣ ਤੱਕ 14 ਸੀਰੀਜ਼ ਖੇਡੀਆਂ ਗਈਆਂ ਹਨ, ਜਿਨ੍ਹਾਂ ‘ਚੋਂ ਭਾਰਤ ਨੇ 7 ‘ਚ ਜਿੱਤ ਦਰਜ ਕੀਤੀ ਹੈ, ਜਦਕਿ ਦੱਖਣੀ ਅਫਰੀਕਾ ਨੇ 6 ‘ਚ ਜਿੱਤ ਦਰਜ ਕੀਤੀ ਹੈ। ਇੱਕ ਸੀਰੀਜ਼ ਡਰਾਅ ਰਹੀ ਹੈ।