ਮੁੰਬਈ . ਅਜਯ ਦੇਵਗਨ ਨੇ ਆਪਣੀ ਨਵੀਂ ਫਿਲਮ ਮੈਦਾਨ ਦਾ ਪੋਸਟਰ ਜਾਰੀ ਕਰ ਦਿੱਤਾ ਹੈ। ਇਹ ਸਪੋਰਟਸ ਫਿਲਮ ਹੈ। ਅਜਯ ਸਯੱਦ ਅਬਦੁਲ ਰਹੀਮ ਦਾ ਕਿਰਦਾਰ ਨਿਭਾ ਰਹੇ ਹਨ। ਅਜਯ ਨੇ ਆਪਣੇ ਸੋਸ਼ਲ ਅਕਾਂਉਟ ‘ਤੇ ਲਿੱਖਿਆ ਹੈ- ਤਿਆਰ ਹੋ ਜਾਓ। ਉਹਨਾਂ ਫਿਲਮ ਦੇ ਤਿੰਨ ਵੱਖ-ਵੱਖ ਪੋਸਟਰ ਰਿਲੀਜ਼ ਕੀਤੇ ਹਨ। ਪਹਿਲੇ ਪੋਸਟਰ ਵਿਚ ਕੁੱਝ ਖਿਡਾਰੀ ਨਜ਼ਰ ਆ ਰਹੇ ਹਨ, ਜਿਹਨਾਂ ਦੇ ਬੂਟ ਮਿੱਟੀ ਵਿਚ ਸਣੇ ਹੋਏ ਹਨ। ਦੂਜੇ ਪੋਸਟਰ ਵਿਚ ਅਜਯ ਦਾ ਫਿਲਮ ਦਾ ਲੁੱਕ ਹੈ ਤੇ ਤੀਜੇ ਪੋਸਟਰ ਵਿਚ ਉਹ ਫੁੱਟਬਾਲ ਨੂੰ ਕਿੱਕ ਮਾਰਦੇ ਨਜ਼ਰ ਆ ਰਹੇ ਹਨ।
ਫਿਲਮ ਮੈਦਾਨ ਇਕ ਸੱਚੀ ਕਹਾਣੀ ਹੈ। ਇਹ 1952-1962 ਦੇ ਫੁੱਟਬਾਲ ਦੇ ਕੋਚ ਸਯੱਦ ਅਬਦੁਲ ਰਹੀਮ ਦੇ ਜ਼ਿੰਦਗੀ ‘ਤੇ ਬਣੀ ਹੈ। ਉਹਨਾਂ ਦੇ ਟਾਇਮ ਫੁੱਟਬਾਲ ਨੇ ਬਹੁਤ ਹੀ ਚੰਗਾਂ ਸਮਾਂ ਵੇਖਿਆ ਹੈ। ਉਹਨਾਂ ਦੀ ਅਗਵਾਈ ਵਿਚ ਇੰਡੀਆ ਨੇ 1962 ਵਿਚ ਜਕਾਰਤਾ ਏਸ਼ੀਅਨ ਗੇਮਾਂ ‘ਚ ਦੱਖਣ ਕੋਰੀਆ ਵਿਰੁੱਧ ਗੋਲਡ ਮੈਡਲ ਜਿੱਤਿਆ ਸੀ। 1964 ਵਿਚ ਭਾਰਤੀ ਰਾਸ਼ਟਰੀ ਕੋਚ ਅਲਬਰਟੋ ਫਰਨਾਂਡ ਬ੍ਰਾਜ਼ੀਲ ਵਿਚ ਇਕ ਵਰਕਸ਼ਾਪ ਵਿਚ ਗਏ ਤਾਂ ਉਹਨਾਂ ਕਿਹਾ- ਜੋ ਮੈ 1956 ਵਿਚ ਰਹੀਮ ਤੋਂ ਸਿੱਖਿਆ ਸੀ ਉਹ ਹੁਣ ਬ੍ਰਾਜ਼ੀਲ ਵਿਚ ਸਿਖਾਇਆ ਜਾ ਰਿਹਾ ਹੈ। ਇਹ ਫਿਲਮ ਇਸੇ ਸਾਲ 27 ਨਵੰਬਰ ਨੂੰ ਰਿਲੀਜ਼ ਹੋਵੇਗੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।