ਲੁਧਿਆਣਾ, 6 ਦਸੰਬਰ| ਲੁਧਿਆਣਾ ਤੋਂ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਜਿੰਮ ਕੋਚ ਉਤੇ ਫਾਇਰਿੰਗ ਦੀ ਘਟਨਾ ਹੋਈ ਹੈ।
ਜਿੰਮ ਕੋਚ ਆਪਣੀ ਕਾਰ ਵਿਚ ਜਿੰਮ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਕਿ ਬਾਈਕ ਸਵਾਰਾਂ ਨੇ ਉਸਦੀ ਕਾਰ ਰੋਕ ਕੇ ਉਸ ਉਤੇ ਗੋਲ਼ੀਆਂ ਵਰ੍ਹਾਈਆਂ। ਜਿੰਮ ਮਾਲਕ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ। ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਖਮੀ ਦੀ ਪਛਾਣ ਮਨਦੀਪ ਨਗਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਕੋਹਲੀ ਵਜੋਂ ਹੋਈ ਹੈ। ਕੁਲਦੀਪ ਨੇ ਕਿਹਾ ਕਿ ਉਸਦਾ ਗਿੱਲ ਨਹਿਰ ਕੋਲ ਜਿੰਮ ਹੈ। ਉਹ ਰਾਤ ਨੂੰ 10 ਵਜੇ ਜਿੰਮ ਬੰਦ ਕਰਕੇ ਵਾਪਸ ਆ ਰਿਹਾ ਸੀ ਕਿ ਉਸ ਉਤੇ ਬਾਈਕ ਸਵਾਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਕੁਲਦੀਪ ਨੇ ਦੱਸਿਆ ਕਿ ਹਮਲਾਵਰਾਂ ਨੇ 5-6 ਗੋਲ਼ੀਆਂ ਮਾਰੀਆਂ। ਇਕ ਗੋਲ਼ੀ ਉਸਦੇ ਪੈਰ ਉਤੇ ਲੱਗੀ ਹੈ। ਕੁਲਦੀਪ ਨੇ ਦੱਸਿਆ ਕਿ ਮਾਮਲੇ ਪੁਰਾਣੀ ਰੰਜਿਸ਼ ਨਾਲ ਜੁੜਿਆ ਹੈ।