ਫ਼ਿਰੋਜ਼ਪੁਰ-ਸ੍ਰੀਗੰਗਾਨਗਰ ਰੇਲ ਗੱਡੀ ਦੇ ਇੰਜਣ ਨੂੰ ਲੱਗੀ ਭਿਆਨਕ ਅੱਗ : ਟਰੇਨ ਚਾਲਕਾਂ ਨੇ ਛਾਲਾਂ ਮਾਰ ਕੇ ਬਚਾਈ ਜਾਨ

0
1595

ਅਬੋਹਰ | ਪੰਜਾਬ ਦੇ ਅਬੋਹਰ ‘ਚ ਹਿੰਦੂਮਲ ਕੋਟ ਫਾਟਕ ਨੇੜੇ ਅੱਜ ਫਿਰੋਜ਼ਪੁਰ-ਸ੍ਰੀਗੰਗਾਨਗਰ ਰੇਲ ਗੱਡੀ ਨੰਬਰ 14601 ਦੇ ਇੰਜਣ ‘ਚ ਅਚਾਨਕ ਅੱਗ ਲੱਗ ਗਈ। ਟਰੇਨ ਚਾਲਕਾਂ ਨੇ ਇੰਜਣ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਰੇਲਵੇ ਕਰਮਚਾਰੀਆਂ ਨੇ ਪਾਣੀ ਅਤੇ ਫਾਇਰ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜਾਣਕਾਰੀ ਅਨੁਸਾਰ ਜਦੋਂ ਫਿਰੋਜ਼ਪੁਰ-ਸ੍ਰੀਗੰਗਾਨਗਰ ਇੰਟਰਸਿਟੀ ਟਰੇਨ ਹਿੰਦੂਮਲ ਕੋਟ ਨੇੜੇ ਪੁੱਜੀ ਤਾਂ ਅਚਾਨਕ ਸ਼ਾਰਟ- ਸਰਕਟ ਹੋਣ ਕਾਰਨ ਇੰਜਣ ਨੂੰ ਅੱਗ ਲੱਗ ਗਈ। ਜਿਵੇਂ ਹੀ ਗੱਡੀ ਦੇ ਡਰਾਈਵਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਪ੍ਰਭਾਵ ਨਾਲ ਗੱਡੀ ਦੀਆਂ ਬ੍ਰੇਕਾਂ ਲਗਾ ਦਿੱਤੀਆਂ ਤੇ ਚਾਲਕਾਂ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ।

ਇਸ ਤਰ੍ਹਾਂ ਡਰਾਈਵਰ ਦੀ ਮਨਮਰਜ਼ੀ ਕਾਰਨ ਨਾ ਸਿਰਫ਼ ਉਸ ਦੀ ਜਾਨ ਬਚ ਗਈ, ਸਗੋਂ ਸਵਾਰੀਆਂ ਦੀ ਜਾਨ ਵੀ ਬਚ ਗਈ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।