ਤਰਨਤਾਰਨ (ਬਲਜੀਤ ਸਿੰਘ) | ਤਰਨਤਾਰਨ ਵਿਖੇ ਅੱਜ ਤੜਕਸਾਰ ਸ਼ਾਟ ਸਰਕਟ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦ ਖ਼ਾਲਸਾ ਜਨਰਲ ਸਟੋਰ ਦੀ ਦੁਕਾਨ ਵਿਚੋਂ ਲੋਕਾਂ ਨੇ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਅਤੇ ਤੁਰੰਤ ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਵਿਚ ਸ਼ਾਟ ਸਰਕਟ ਹੋਇਆ ਸੀ।
ਉਨ੍ਹਾਂ ਵੱਲੋਂ ਬਿਜਲੀ ਬੋਰਡ ਨੂੰ ਇਸ ਦੀ ਕੰਪਲੇਂਟ ਵੀ ਕੀਤੀ ਗਈ ਸੀ ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਇਸ ਦੀ ਅਣਗਹਿਲੀ ਕੀਤੀ ਜਿਸ ਕਾਰਨ ਅੱਜ ਉਨ੍ਹਾਂ ਦਾ ਕਰੋੜਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ।
ਦੁਕਾਨ ਦੇ ਮਾਲਕ ਨੇ ਦੱਸਿਆ ਕਿ ਜਦੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਸੱਦਿਆ ਗਿਆ ਪਰ ਅੱਗ ਬੁਝਾਉਦੇ ਸਮੇਂ ਗੱਡੀ ਵਿੱਚੋਂ ਪਾਣੀ ਮੁੱਕ ਗਿਆ ਜਿਸ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਤੇ ਪੂਰੀ ਦੁਕਾਨ ਦਾ ਸਾਮਾਨ, ਬਿਲਡਿੰਗ ਸੜ ਚੁੱਕੀ ਹੈ।
ਪੀੜਤ ਦੁਕਾਨਦਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਦੁਕਾਨ ਦਾ ਹੋਏ ਨੁਕਸਾਨ ਦੀ ਭਰਪਾਈ ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਕਰਵਾਈ ਜਾਵੇ ਕਿਉਂਕਿ ਇਨ੍ਹਾਂ ਦੀ ਅਣਗਹਿਲੀ ਦੇ ਕਾਰਨ ਹੀ ਉਨ੍ਹਾਂ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ।