ਜਲੰਧਰ ਦੇ ਰਾਮ ਮੂਰਤੀ ਗੁਪਤਾ ਐਂਡ ਸੰਨਜ਼ ਸਮੇਤ ਪੰਜਾਬ ਦੀਆਂ 12 ਫਰਮਾਂ ਖਿਲਾਫ FIR ਦਰਜ, ਕਈਆਂ ਨੂੰ ਨੋਟਿਸ ਜਾਰੀ, ਜਾਣੋ ਕਾਰਨ

0
5278

ਚੰਡੀਗੜ੍ਹ | ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਥਿਤ ਤੌਰ ‘ਤੇ ਵੱਧ ਕੀਮਤ ਵਸੂਲਣ, ਉਦਯੋਗਿਕ ਉਦੇਸ਼ਾਂ ਲਈ ਸਬਸਿਡੀ ਵਾਲੀ ਯੂਰੀਆ ਦੀ ਵਰਤੋਂ, ਹੋਰ ਉਤਪਾਦਾਂ ਦੀ ਟੈਗਿੰਗ ਅਤੇ ਗੈਰ-ਅਧਿਕਾਰਤ ਪੁਆਇੰਟਾਂ ਤੋਂ ਖਾਦਾਂ ਦੀ ਵਿਕਰੀ, ਡੀਏਪੀ ਦੀ ਉੱਚ ਕੀਮਤ ਤੇ ਜਮ੍ਹਾਖੋਰੀ ਦੇ ਸਬੰਧ ਵਿੱਚ ਸਖ਼ਤ ਕਾਰਵਾਈ ਕਰਨ ‘ਚ ਸ਼ਾਮਿਲ 12 ਫਰਮਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।

ਇਸ ਸਬੰਧੀ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਮੈਸਰਜ਼ ਮੰਡ ਖਾਦ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ, ਮੈਸਰਜ਼ ਸਿੱਧੂ ਖੇਤੀ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ (ਦੋਵੇਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ), ਮੈਸਰਜ਼ ਰਣਜੀਤ ਪੈਸਟੀਸਾਈਡਜ਼ ਕੀਟਨਾਸ਼ਕਾਂ, ਪਿੰਡ ਸੰਗੋਵਾਲ, ਬਲਾਕ ਨਕੋਦਰ (ਜਲੰਧਰ) ਵਿਰੁੱਧ ਓਵਰਚਾਰਜ ਦੇ ਦੋਸ਼ ‘ਚ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਇਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਫਰਮ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ

ਉਨ੍ਹਾਂ ਦੱਸਿਆ ਕਿ ਵਿਭਾਗ ਨੇ ਮੈਸਰਜ਼ ਵਿਕਟਰੀ ਬਾਇਓਟੈੱਕ ਪ੍ਰਾਈਵੇਟ ਲਿਮਟਿਡ, ਬਲਾਕ ਸਰਦੂਲਗੜ੍ਹ (ਮਾਨਸਾ) ਵਿਰੁੱਧ ਕਥਿਤ ਤੌਰ ‘ਤੇ ਗਲਤ ਬ੍ਰਾਂਡ ਵਾਲਾ ਡੀਏਪੀ ਦੀ ਵਿਕਰੀ ਲਈ ਕੇਸ ਦਰਜ ਕੀਤਾ ਗਿਆ ਹੈ ਤੇ ਫਰਮ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ।

ਨਾਭਾ ਨੇ ਦੱਸਿਆ ਕਿ ਮੈਸਰਜ਼ ਰਾਮ ਮੂਰਤੀ ਗੁਪਤਾ ਐਂਡ ਸੰਨਜ਼ ਫਿਲੌਰ (ਜਲੰਧਰ) ਵਿਰੁੱਧ ਕਥਿਤ ਤੌਰ ‘ਤੇ ਉਦਯੋਗਿਕ ਉਦੇਸ਼ਾਂ ਲਈ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਕਰਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਜਾਰੀ ਹੈ। ਮੈਸਰਜ਼ ਥੂਹਾ ਪੈਸਟੀਸਾਈਡਜ਼ ਐਂਡ ਸੀਡ ਸਟੋਰ, ਜ਼ੀਰਕਪੁਰ (ਐੱਸ.ਏ.ਐੱਸ. ਨਗਰ) ਕਥਿਤ ਤੌਰ ‘ਤੇ ਡੀਏਪੀ ਨਾਲ ਹੋਰ ਉਤਪਾਦਾਂ ਨੂੰ ਟੈਗ ਕਰਨ ਵਿੱਚ ਸ਼ਾਮਿਲ ਪਾਇਆ ਗਿਆ ਸੀ ਅਤੇ ਫਰਮ ਵਿਰੁੱਧ ਐੱਫਆਈਆਰ ਦਰਜ ਕਰਕੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ

ਉਨ੍ਹਾਂ ਦੱਸਿਆ ਕਿ ਮੈਸਰਜ਼ ਚੁੱਘ ਖਾਦ ਭੰਡਾਰ, ਜਲਾਲਾਬਾਦ, ਮੈਸਰਜ਼ ਚੁੱਘ ਟ੍ਰੇਡਿੰਗ ਕੰਪਨੀ, ਜਲਾਲਾਬਾਦ, ਮੈਸਰਜ਼ ਚੁੱਘ ਖਾਦ ਸਟੋਰ, ਜਲਾਲਾਬਾਦ, ਮੈਸਰਜ਼ ਭਾਟਾ ਕੋ-ਆਪ੍ਰੇਟਿਵ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਸਭਾ, ਜਲਾਲਾਬਾਦ ਅਤੇ ਮੈਸਰਜ਼ ਅਜੇ ਟ੍ਰੇਡਿੰਗ ਕੰਪਨੀ, ਜਲਾਲਾਬਾਦ ਕਥਿਤ ਤੌਰ ‘ਤੇ ਜਮ੍ਹਾਖੋਰੀ ‘ਚ ਸ਼ਾਮਿਲ ਸੀ। ਇਨ੍ਹਾਂ ਫਰਮਾਂ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੈਸਰਜ਼ ਜਿੰਦਲ ਏਜੰਸੀ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਵੀ ਅਣ-ਅਧਿਕਾਰਤ ਵਿਕਰੀ ਪੁਆਇੰਟਾਂ ਤੋਂ ਖਾਦਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਇਸ ਲਈ ਫਰਮ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੀਏਪੀ ਜਮ੍ਹਾਖੋਰੀ/ਕਾਲਾਬਾਜ਼ਾਰੀ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਪਟਿਆਲਾ ਦੇ ਖੇਤੀਬਾੜੀ ਅਫਸਰ ਵਿਰੁੱਧ ਵੀ ਪ੍ਰਸ਼ਾਸਨਿਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ