ਮੁੰਬਈ | ਕੰਗਨਾ ਰਣੌਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਅਦਾਕਾਰਾ ਨੇ ਪੁਲਿਸ ਨੂੰ ਧਮਕੀ ਦੇਣ ਵਾਲੇ ਬਠਿੰਡਾ ਦੇ ਇਕ ਵਿਅਕਤੀ ਖਿਲਾਫ਼ ਐੱਫਆਈਆਰ ਦਰਜ ਕਰਵਾਈ ਹੈ।
ਇਹ ਗੱਲ ਕੰਗਨਾ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਕੰਗਨਾ ਨੇ ਐੱਫਆਈਆਰ ਦੀ ਕਾਪੀ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਸ ਨੇ ਇਕ ਲੰਮਾ ਨੋਟ ਵੀ ਸ਼ੇਅਰ ਕੀਤਾ ਹੈ।
ਕੰਗਨਾ ਨੇ ਕੀ-ਕੀ ਲਿਖਿਆ ਹੈ ਪੋਸਟ ‘ਚ
- ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮੈਂ ਲਿਖਿਆ ਸੀ ਕਿ ਗੱਦਾਰਾਂ ਨੂੰ ਨਾ ਕਦੇ ਮਾਫ਼ ਕਰੋ ਤੇ ਨਾ ਹੀ ਭੁੱਲੋ।
- ਅਜਿਹੀ ਹਰ ਘਟਨਾ ਵਿੱਚ ਅੰਦਰੂਨੀ ਗੱਦਾਰਾਂ ਦਾ ਸਭ ਤੋਂ ਵੱਡਾ ਹੱਥ ਸੀ, ਨਹੀਂ ਤਾਂ ਪਾਕਿਸਤਾਨੀ ਅੱਤਵਾਦੀ ਮੁੰਬਈ ‘ਤੇ ਹਮਲਾ ਕਰਨ ਦੀ ਹਿੰਮਤ ਕਰ ਸਕਦੇ ਸਨ?
- ਸ਼ਹੀਦਾਂ ਨੂੰ ਸਲਾਮ ਕਰਨ ਵਾਲੀ ਮੇਰੀ ਇਸ ਪੋਸਟ ‘ਤੇ ਮੈਨੂੰ ਵਿਘਨਕਾਰੀ ਤਾਕਤਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇਕ ਭਾਈ ਸਾਬ੍ਹ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਉਹ ਕਹਿੰਦਾ ਹੈ ਕਿ ਉਹ ਮੈਨੂੰ ਨਹੀਂ ਛੱਡੇਗਾ ਤੇ ਉਸੇ ਤਰ੍ਹਾਂ ਬਦਲਾ ਲਵੇਗਾ ਜਿਸ ਤਰ੍ਹਾਂ ਊਧਮ ਸਿੰਘ ਨੇ ਜਨਰਲ ਡਾਇਰ ਤੋਂ ਲਿਆ ਸੀ।
- ਇਸ ਤਰ੍ਹਾਂ ਦੀਆਂ ਮੈਨੂੰ ਧਮਕੀਆਂ ਮਿਲ ਰਹੀਆਂ ਹਨ- “ਹੁਣ ਤੂੰ ਸਿੱਖ ਕੌਮ ਦੇ ਗੱਦਾਰ ਹੈ, ਯਾਦ ਰੱਖੋ ਜਦੋਂ ਤੱਕ ਅਸੀਂ ਸਬਕ ਨਹੀਂ ਸਿਖਾਉਂਦੇ ਉਦੋਂ ਤੱਕ ਆਰਾਮ ਨਹੀਂ ਕਰਾਂਗੇ। ਤੁਹਾਡੇ ਵਰਗੇ ਕਈ ਆਏ ਤੇ ਚਲੇ ਗਏ ਹਨ। ਊਧਮ ਸਿੰਘ ਨੇ ਜਨਰਲ ਡਾਇਰ ਤੋਂ 20 ਸਾਲ ਬਾਅਦ ਬਦਲਾ ਲਿਆ , ਤੇਰਾ ਨੰਬਰ ਵੀ ਜ਼ਰੂਰ ਲੱਗੇਗਾ। ਇਹ ਤੇਰੇ ਲਈ ਚੁਣੌਤੀ ਹੈ।”
- ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦਾ ਨਾਂ ਲੈ ਕੇ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਦੱਸ ਦੇਵਾਂ ਕਿ ਸ਼ਹੀਦ ਊਧਮ ਸਿੰਘ ਕਿਸੇ ਇਕ ਕੌਮ ਨਾਲ ਦੇ ਨਹੀਂ ਹਨ, ਸਗੋਂ ਦੇਸ਼ ਦੇ ਦੁਸ਼ਮਣਾਂ ਤੋਂ ਬਦਲਾ ਲੈਣ ਵਾਲੇ ਭਾਰਤ ਮਾਤਾ ਦੇ ਬਹਾਦਰ ਪੁੱਤਰ ਹਨ।
- ਮੈਂ ਇਸ ਕਿਸਮ ਦੀਆਂ ਗਿੱਦੜ-ਭਬਕੀਆਂ ਜਾਂ ਧਮਕੀਆਂ ਤੋਂ ਨਹੀਂ ਡਰਦੀ। ਮੈਂ ਦੇਸ਼ ਵਿਰੁੱਧ ਸਾਜ਼ਿਸ਼ ਕਰਨ ਵਾਲਿਆਂ ਤੇ ਅੱਤਵਾਦੀ ਤਾਕਤਾਂ ਵਿਰੁੱਧ ਬੋਲਦੀ ਹਾਂ ਤੇ ਹਮੇਸ਼ਾ ਬੋਲਦੀ ਰਹਾਂਗਾ। ਉਹ ਚਾਹੇ ਬੇਗੁਨਾਹ ਜਵਾਨਾਂ ਦਾ ਕਤਲ ਕਰਨ ਵਾਲੇ ਨਕਸਲੀ ਹੋਣ, ਟੁਕੜੇ-ਟੁਕੜੇ ਗੈਂਗ ਹੋਵੇ ਜਾਂ 80ਵਿਆਂ ਵਿੱਚ ਪੰਜਾਬ ਵਿੱਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਵੱਢ ਕੇ ਖਾਲਿਸਤਾਨ ਬਣਾਉਣ ਦਾ ਸੁਪਨਾ ਲੈ ਰਹੇ ਵਿਦੇਸ਼ਾਂ ਵਿੱਚ ਬੈਠੇ ਦਹਿਸ਼ਤਗਰਦ ਹੋਣ।
- ਮੈਂ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖੜ੍ਹਾ ਰਹਾਂਗੀ। ਮੈਂ ਕਦੇ ਵੀ ਕਿਸੇ ਜਾਤ, ਧਰਮ ਜਾਂ ਸਮੂਹ ਬਾਰੇ ਅਪਮਾਨਜਨਕ ਜਾਂ ਨਫ਼ਰਤ ਭਰੀ ਕੋਈ ਗੱਲ ਨਹੀਂ ਕਹੀ। ਸਾਡੀ ਭਾਰਤੀ ਸੰਸਕ੍ਰਿਤੀ, ਪ੍ਰੰਪਰਾ ਅਤੇ ਵਿਸ਼ਵਾਸ ਮੇਰੇ ਜੀਵਨ ਦਾ ਅਹਿਮ ਹਿੱਸਾ ਹਨ ਤੇ ਮੈਨੂੰ ਇਸ ‘ਤੇ ਮਾਣ ਹੈ।
- ਮੈਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਜੀ ਨੂੰ ਇਹ ਵੀ ਯਾਦ ਕਰਾਉਣਾ ਚਾਹਾਂਗੀ ਕਿ ਤੁਸੀਂ ਵੀ ਇਕ ਔਰਤ ਹੋ, ਤੁਹਾਡੀ ਸੱਸ ਇੰਦਰਾ ਗਾਂਧੀ ਨੇ ਆਖਰੀ ਦਮ ਤੱਕ ਅੱਤਵਾਦ ਦਾ ਡਟ ਕੇ ਮੁਕਾਬਲਾ ਕੀਤਾ। ਕਿਰਪਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੀਆਂ ਦਹਿਸ਼ਤਗਰਦ, ਵਿਘਨ ਪਾਉਣ ਵਾਲੀਆਂ ਤੇ ਦੇਸ਼ ਵਿਰੋਧੀ ਤਾਕਤਾਂ ਤੋਂ ਮਿਲ ਰਹੀਆਂ ਧਮਕੀਆਂ ‘ਤੇ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕਰੋ।
- ਮੈਂ ਧਮਕੀ ਦੇਣ ਵਾਲੇ ਵਿਅਕਤੀ ਖਿਲਾਫ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਵੀ ਜਲਦੀ ਕਾਰਵਾਈ ਕਰੇਗੀ।
- ਮੇਰੇ ਲਈ ਦੇਸ਼ ਸਰਵਉੱਚ ਹੈ, ਇਸ ਲਈ ਭਾਵੇਂ ਮੈਨੂੰ ਕੁਰਬਾਨੀ ਕਿਉਂ ਨਾ ਦੇਣੀ ਪਵੇ, ਮੈਨੂੰ ਮਨਜ਼ੂਰ ਹੈ ਪਰ ਮੈਂ ਕਦੇ ਵੀ ਨਹੀਂ ਡਰਾਂਗੀ, ਦੇਸ਼ ਦੇ ਗੱਦਾਰਾਂ ਵਿਰੁੱਧ ਖੁੱਲ੍ਹ ਕੇ ਬੋਲਦੀ ਰਹਾਂਗੀ।
- ਪੰਜਾਬ ਵਿੱਚ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਕੁਝ ਲੋਕ ਬਿਨਾਂ ਪ੍ਰਸੰਗ ਦੇ ਮੇਰੇ ਸ਼ਬਦਾਂ ਦੀ ਵਰਤੋਂ ਕਰਕੇ, ਵਾਰ-ਵਾਰ ਮੇਰਾ ਨਾਂ ਵਰਤ ਕੇ, ਮੇਰੇ ਪ੍ਰਤੀ ਨਫਰਤ ਫੈਲਾ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ। ਜੇਕਰ ਭਵਿੱਖ ਵਿੱਚ ਮੈਨੂੰ ਕੁਝ ਹੋਇਆ ਤਾਂ ਉਸ ਲਈ ਪੂਰੀ ਤਰ੍ਹਾਂ ਨਾਲ ਨਫ਼ਰਤ ਤੇ ਬਿਆਨਬਾਜ਼ੀ ਦੀ ਰਾਜਨੀਤੀ ਕਰਨ ਵਾਲੇ ਜ਼ਿੰਮੇਵਾਰ ਹੋਣਗੇ।
- ਉਨ੍ਹਾਂ ਨੂੰ ਨਿਮਰਤਾ ਸਹਿਤ ਬੇਨਤੀ ਕਿ ਉਹ ਚੋਣਾਂ ਜਿੱਤਣ ਦੀਆਂ ਆਪਣੀਆਂ ਸਿਆਸੀ ਇੱਛਾਵਾਂ ਲਈ ਕਿਸੇ ਪ੍ਰਤੀ ਨਫਰਤ ਨਾ ਫੈਲਾਉਣ।
- ਦੇਸ਼ ਤੇ ਸਮਾਜ ਵਿੱਚ ਸਦਭਾਵਨਾ ਤੇ ਵਿਚਾਰਧਾਰਕ ਪ੍ਰਗਟਾਵੇ ਨੂੰ ਸਨਮਾਨ ਦਿਓ। ਮੁੱਦਿਆਂ ‘ਤੇ ਮਤਭੇਦਾਂ ਦਾ ਜਵਾਬ, ਨਫ਼ਰਤ ਫੈਲਾਉਣਾ ਤੇ ਹਿੰਸਾ ਦੀਆਂ ਧਮਕੀਆਂ ਦੇਣਾ ਨਹੀਂ ਹੈ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ