ਜਲੰਧਰ ਦੇ ਸੀਟੀ ਗਰੁੱਪ ਦੇ ਮਾਲਕ-ਪਤਨੀ ਤੇ ਬੇਟੇ ਖਿਲਾਫ FIR ਦਰਜ : ਬੇਟੇ ਨੇ ਜਲੰਧਰ ਦੀ ਅਦਾਲਤ ‘ਚ ਲਿਆ ਇਕਤਰਫਾ ਤਲਾਕ ਤਾਂ ਨੂੰਹ ‘ਤੇ ਤੰਗ-ਪ੍ਰੇਸ਼ਾਨ ਦਾ ਮਾਮਲਾ ਕਰਵਾਇਆ ਦਰਜ

0
800

ਜਲੰਧਰ |  ਪੰਜਾਬ ਦੇ ਜਲੰਧਰ ਸ਼ਹਿਰ ‘ਚ ਇਕ ਹਾਈ ਪ੍ਰੋਫਾਈਲ ਪਰਿਵਾਰ ‘ਚ ਘਰੇਲੂ ਝਗੜੇ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਮਾਲਕ, ਉਸ ਦੇ ਬੇਟੇ ਤੇ ਉਸ ਦੀ ਪਤਨੀ ‘ਤੇ ਨੂੰਹ ਨੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਹਰ ਪੱਧਰ ‘ਤੇ ਜਾਂਚ ਤੋਂ ਬਾਅਦ ਸਰਕਾਰੀ ਵਕੀਲ ਤੋਂ ਕਾਨੂੰਨੀ ਸਲਾਹ ਲੈ ਕੇ ਕੇਸ ਦਰਜ ਕੀਤਾ ਗਿਆ ਹੈ।

ਜਾਂਚ ‘ਚ ਪੁਲਿਸ ਨੂੰ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ। ਜਦੋਂ ਸਿਟੀਗਰੁੱਪ ਦੇ ਮਾਲਕ ਚਰਨਜੀਤ ਸਿੰਘ ਦੀ ਨੂੰਹ ਮਾਨਸਿਕ ਪ੍ਰੇਸ਼ਾਨੀ ਕਾਰਨ ਗੰਭੀਰ ਬੀਮਾਰੀ ਤੋਂ ਤੰਗ ਆ ਕੇ ਅਮਰੀਕਾ ਚਲੀ ਗਈ ਤਾਂ ਉਸ ਦੇ ਬੇਟੇ ਨੇ ਪਿੱਛੋਂ ਜਲੰਧਰ ਦੀ ਅਦਾਲਤ ਵਿਚ ਤਲਾਕ ਦਾ ਕੇਸ ਦਾਇਰ ਕਰਕੇ ਇਕਤਰਫਾ ਤਲਾਕ ਲੈ ਲਿਆ।

ਐਨਆਰਆਈ ਥਾਣਾ ਪੁਲੀਸ ਨੇ ਸਿਟੀ ਗਰੁੱਪ ਦੇ ਮਾਲਕ ਚਰਨਜੀਤ ਸਿੰਘ, ਪਤਨੀ ਪਰਮਿੰਦਰ ਕੌਰ ਤੇ ਪੁੱਤਰ ਹਰਪ੍ਰੀਤ ਸਿੰਘ ਖ਼ਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ, ਮਾਨਸਿਕ ਤੇ ਸਰੀਰਕ ਤੌਰ ’ਤੇ ਤਸ਼ੱਦਦ ਕਰਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਹਰਪ੍ਰੀਤ ਸਿੰਘ ਦੀ ਪਤਨੀ ਸੀਰਤ ਕੌਰ ਦੀ ਸ਼ਿਕਾਇਤ ’ਤੇ ਐਨਆਰਆਈ ਪੁਲੀਸ ਸਟੇਸ਼ਨ ਮੁਹਾਲੀ ਵਿਖੇ ਦਰਜ ਕੀਤਾ ਗਿਆ ਹੈ।

ਹਰਪ੍ਰੀਤ ‘ਤੇ ਉਸ ਦੀ ਪਤਨੀ ਸੀਰਤ ਕੌਰ ਨੇ ਕਈ ਗੰਭੀਰ ਦੋਸ਼ ਲਗਾਏ ਹਨ। ਸੀਰਤ ਨੇ ਹਰਪ੍ਰੀਤ ‘ਤੇ ਵਿਦੇਸ਼ ਜਾ ਕੇ ਨਸ਼ੇ ਕਰਨ ਦੇ ਨਾਲ-ਨਾਲ ਗਲਤ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਸੀਰਤ ਨੇ ਹਰਪ੍ਰੀਤ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਸੀ। ਹਾਲਾਂਕਿ ਪੁਲਿਸ ਨੇ ਪਰਿਵਾਰਕ ਝਗੜੇ ਦਾ ਹੀ ਮਾਮਲਾ ਦਰਜ ਕੀਤਾ ਹੈ।