ਸਪਨਾ ਚੌਧਰੀ ਖ਼ਿਲਾਫ਼ FIR, ਭਰਜਾਈ ਨੇ ਪਰਿਵਾਰ ’ਤੇ ਲਗਾਏ ਕਰੇਟਾ ਕਾਰ ਮੰਗਣ ਦੇ ਇਲਜ਼ਾਮ

0
372

ਚੰਡੀਗੜ੍ਹ। ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ, ਉਸ ਦੇ ਭਰਾ ਕਰਨ ਅਤੇ ਮਾਂ ਖਿਲਾਫ ਪਲਵਲ ਦੇ ਮਹਿਲਾ ਥਾਣੇ ‘ਚ ਦਾਜ ਦੀ ਮੰਗ ਕਰਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸਪਨਾ ਚੌਧਰੀ ਦੀ ਭਰਜਾਈ ਨੇ ਦਰਜ ਕਰਵਾਇਆ ਹੈ। ਸਪਨਾ ਚੌਧਰੀ ਦੀ ਭਰਜਾਈ ਦਾ ਇਲਜ਼ਾਮ ਹੈ ਕਿ ਉਸ ਕੋਲੋਂ ਦਾਜ ‘ਚ ਕ੍ਰੇਟਾ ਕਾਰ ਦੀ ਮੰਗ ਕੀਤੀ ਗਈ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਰਅਸਲ ‘ਚ ਸਪਨਾ ਚੌਧਰੀ ਦੇ ਭਰਾ ਕਰਨ ਦੇ ਨਾਲ-ਨਾਲ ਉਸ ਦੀ ਮਾਂ ਨੀਲਮ ‘ਤੇ ਵੀ ਦਾਜ ਦੀ ਮੰਗਣ ਦੇ ਇਲਜ਼ਾਮ ਲੱਗੇ ਹਨ। ਇਸ ਦੇ ਨਾਲ ਹੀ ਸਪਨਾ ਚੌਧਰੀ ਦੇ ਭਰਾ ‘ਤੇ ਵੀ ਗੰਭੀਰ ਦੋਸ਼ ਲੱਗੇ ਹਨ। ਸਪਨਾ ਚੌਧਰੀ ਦੀ ਭਰਜਾਈ ਦੋਸ਼ ਲਾਇਆ ਹੈ ਕਿ ਸਾਲ 2018 ਵਿਚ ਉਸ ਦਾ ਵਿਆਹ ਸਪਨਾ ਚੌਧਰੀ ਦੇ ਭਰਾ ਕਰਨ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਦੀ ਕਈ ਵਾਰ ਕੁੱਟਮਾਰ ਵੀ ਕੀਤੀ ਗਈ।

ਭਰਜਾਈ ਨੇ ਦੋਸ਼ ਲਾਇਆ ਹੈ ਕਿ ਜਦੋਂ ਉਸ ਦੀ ਧੀ ਹੋਈ ਤਾਂ ਉਸ ਦੇ ਸਹੁਰਿਆਂ ਨੇ ਕ੍ਰੇਟਾ ਕਾਰ ਦੀ ਮੰਗ ਕੀਤੀ ਪਰ ਉਸ ਦੇ ਪਿਤਾ ਨੇ ਤਿੰਨ ਲੱਖ ਰੁਪਏ ਨਕਦ ਅਤੇ ਸੋਨਾ-ਚਾਂਦੀ ਅਤੇ ਕੱਪੜੇ ਦੇ ਦਿੱਤੇ। ਪੀੜਤਾ ਨੇ ਦੋਸ਼ ‘ਚ ਕਿਹਾ ਕਿ 26 ਮਈ 2020 ਨੂੰ ਉਸ ਦੇ ਪਤੀ ਨੇ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕੀਤੀ। ਉਹ ਕਰੀਬ 6 ਮਹੀਨੇ ਪਹਿਲਾਂ ਪਲਵਲ ਸਥਿਤ ਆਪਣੇ ਪਿਤਾ ਦੇ ਘਰ ਆਈ ਸੀ।