ਜਾਣੋ ਕਿਉਂ ਬਦਲਿਆ Facebook ਦਾ ਨਾਂ, ਤੁਹਾਡੀ ਇਸ ਬਾਰੇ ਕੀ ਰਾਇ ਹੈ?

0
2210

Viral News | ਫੇਸਬੁੱਕ ਨੇ ਹੁਣ ਆਪਣੀ ਕੰਪਨੀ ਦਾ ਨਾਂ ਬਦਲ ਕੇ ‘META’ ਕਰ ਦਿੱਤਾ ਹੈ। ਕੰਪਨੀ ਦੇ CEO ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ।

ਕੰਪਨੀ ਦਾ ਨਾਂ ਕਿਉਂ ਬਦਲਿਆ ਗਿਆ? ਅਸਲ ਵਿੱਚ ਮਾਰਕ ਜ਼ੁਕਰਬਰਗ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੰਪਨੀ ਨੂੰ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਵਜੋਂ ਮਾਨਤਾ ਨਾ ਮਿਲੇ।

ਕੰਪਨੀ ਸੋਸ਼ਲ ਮੀਡੀਆ ਤੋਂ ਅੱਗੇ ਵਧ ਕੇ ਮੈਟਾਵਰਸ ਵਰਲਡ ਲਈ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕੰਪਨੀ 10 ਹਜ਼ਾਰ ਲੋਕਾਂ ਨੂੰ ਨੌਕਰੀ ਵੀ ਦੇਵੇਗੀ, ਜੋ ਕੰਪਨੀ ਨੂੰ ਮੈਟਾਵਰਸ ਬਣਾਉਣ ਵਿੱਚ ਮਦਦ ਕਰਨਗੇ।

ਯਾਨੀ ਇਕ ਅਜਿਹੀ ਦੁਨੀਆ ਜਿਥੇ ਲੋਕਾਂ ਦੀ ਮੌਜੂਦਗੀ ਡਿਜੀਟਲ ਹੋਵੇਗੀ। ਲੋਕ ਇਕ ਦੂਜੇ ਨੂੰ ਡਿਜੀਟਲ ਤਰੀਕੇ ਨਾਲ ਮਿਲ ਸਕਣਗੇ। ਦੱਸ ਦੇਈਏ ਕਿ ਸਿਰਫ ਫੇਸਬੁੱਕ ਹੀ ਨਹੀਂ ਬਲਕਿ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਵੀ Metaverse ਵਿੱਚ ਨਿਵੇਸ਼ ਕਰ ਰਹੀਆਂ ਹਨ।

ਜ਼ੁਕਰਬਰਗ ਲੰਬੇ ਸਮੇਂ ਤੋਂ ਵਰਚੁਅਲ ਰਿਐਲਿਟੀ ਤੇ ਆਗਮੈਂਟਿਡ ਰਿਐਲਿਟੀ ਵਿੱਚ ਭਾਰੀ ਨਿਵੇਸ਼ ਕਰਦੇ ਆ ਰਹੇ ਹਨ। ਕੁਲ ਮਿਲਾ ਕੇ ਮੈਟਾਵਰਸ ਦੀ ਦੁਨੀਆ ਵਿੱਚ ਅੱਗੇ ਵਧਣ ਲਈ ਫੇਸਬੁੱਕ ਨੇ ਆਪਣਾ ਨਾਂ ਬਦਲ ਕੇ ਮੈਟਾ ਕਰ ਦਿੱਤਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ